ਨਿੳੂਜ਼ੀਲੈਂਡ ਵਿੱਚ ਲਗਾਤਾਰ ਵੱਧ ਰਹੇ ਮਨੁੱਖੀ ਤਸਕਰੀ ਦੇ ਮਾਮਲੇ…

0
67

ਅਾਕਲੈਂਡ (16 ਅਪ੍ਰੈਲ) : ਨਿੳੂਜ਼ੀਲੈਂਡ ਵਿੱਚ ਲਗਾਤਾਰ ਵੱਧ ਰਹੀ ਮਨੁੱਖੀ ਤਸਕਰੀ ਦੇ ਮਾਮਲੇ ਦੇ ਚੱਲਦੇ ਰੈਸਟੋਰੈਂਟ ਅਤੇ ਦੇਹ ਵਪਾਰ ਇੰਡਸਟਰੀ  ਤੇ ਖਾਸ ਤੌਰ ਤੇ ਛਣਬੀਣ ਸ਼ੁਰੂ ਕੀਤੀ ਗਈ ਹੈ |
"ਦ ਰੈਸਟੋਰੈਂਟ ਅਸ਼ੋਸ਼ੀਏਸ਼ਨ" (ਅਾਰਏ) ਵਲੋਂ ਰੈਂਸਟੋਰੈਂਟ ਇੰਡਸਟਰੀ ਵਿੱਚ ਕਰਮਚਾਰੀਅਾਂ ਦੀ ਲੁੱਟ-ਘਸੁੱਟ ਦੇ ਚਲਦਿਅਾਂ ਸਰਵੇਅ ਸ਼ੁਰੂ ਕੀਤਾ ਗਿਅਾ ਹੈ |
ਦੱਸਣਯੋਗ ਹੈ ਕਿ ਇਸ ਸਰਵੇਅ ਦਾ ਮੁੱਖ ਮਕਸਦ ਇਹ ਪਤਾ ਲਗਾੳੁਣਾ ਹੈ ਕਿ ਕਿੰਨੇ ਕਰਮਚਾਰੀਅਾਂ ਨੂੰ ਸਹੀ ਢੰਗ ਨਾਲ ਤਨਖਾਹ ਜਾਂ ੳੁਨਾਂ ਦੇ ਹੋਰ ਬਣਦੇ ਹੱਕ ਦਿੱਤੇ ਜਾਂਦੇ ਹਨ ਜਾਂ ਨਹੀਂ | ਅਾਰਏ ਦਾ ਇਹ ਵੀ ਕਹਿਣਾ ਹੈ ਕਿ ੳੁਹ ਰੈਸਟੋਰੈਂਟਾਂ ਨੂੰ ਅਜਿਹਾ ਪ੍ਰੋਗਰਾਮ ਸ਼ੁਰੂ ਕਰਨਗੇ ਤਾਂ ਜੋ ੳੁਹ ਅਾਪਣੇ ਕਰਮਚਾਰੀਅਾਂ ਲਈ ਚੰਗੇ ਮਾਲਕ ਸਾਬਿਤ ਹੋ ਸਕਣ |
ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਅਾਂ ਇਮੀਗ੍ਰੇਸ਼ਨ ਮੰਤਰੀ ਲੈਨ ਲੀਸ ਗੈਲੋਏ ਨੇ ਦੱਸਿਅਾ ਕਿ ੳੁਹ ਰੈਸਟੋਰੈਂਟ ਅਤੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਪੂਰੀ ਘੋਖ ਕਰ ਰਹੇ ਹਨ | ੳੁਨਾਂ ਕਿਹਾ ਕਿ ਕਰਮਚਾਰੀਅਾਂ ਨਾਲ ਗਲਤ ਵਰਤਾਓ ਕਦੇ ਵੀ ਬਰਦਾਸ਼ ਨਹੀਂ ਕੀਤਾ ਜਾਵੇਗਾ ਅਤੇ ਜਲਦ ਹੀ ਇਸ ਸਬੰਧਿਤ ਸਖਤਾਈ ਵਧਾਈ ਜਾਵੇਗੀ |