ਨਿੳੂਜ਼ੀਲੈਂਡ ਵਿੱਚ ਸਿੱਖ ਟਰਬਨ ਡੇਅ ਮਨਾਇਅਾ ਜਾਵੇਗਾ, 21 ਅਪ੍ਰੈਲ 2018 ਨੂੰ…

0
221

ਅਾਕਲੈਂਡ (12 ਅਪ੍ਰੈਲ) : ਭਾਈਚਾਰੇ ਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਨਿੳੂਜ਼ੀਲੈਂਡ ਵਿੱਚ 21 ਅਪ੍ਰੈਲ 2018 ਨੂੰ ਸਿੱਖ ਟਰਬਨ ਡੇਅ ਮਨਾਇਅਾ ਜਾਵੇਗਾ |
ਦੱਸਣਯੋਗ ਹੈ ਕਿ 2016 ਵਿੱਚ ਸਿੱਖ ਯੂਥ ਨਿੳੂਜ਼ੀਲੈਂਡ ਵਲੋਂ ਗੋਰਿਅਾਂ ਨੂੰ 300 ਤੋਂ ਵੱਧ ਪੱਗਾਂ ਬੰਨ ਕੇ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਅਤੇ ਪੱਗ ਦੀ ਪਹਿਚਾਣ ਨਾਲ ਜਾਣੂ ਕਰਵਾਇਅਾ ਗਿਅਾ ਸੀ | 
ਇਸੇ ਮੱਕਸਦ ਨੂੰ ਅੱਗੇ ਵਧਾੳੁਂਦਿਅਾਂ ਸਿੱਖ ਯੂਥ, ਹੋਰ ਸੰਸਥਾਂਵਾਂ ਨੂੰ ਨਾਲ ਲੈ ਕੇ ਜਿਵੇਂ ਕਿ ਖਾਲਸਾ ਫਾੳੁਂਡੇਸ਼ਨ, ਅਾਕਲੈਂਡ ਇੰਟਰ ਫੇਥ ਨਾਲ ਮਿਲ ਕੇ ਅਾਟੀਅਾ ਸਕੇਅਰ ਵਿਖੇ ਟਰਬਨ ਡੇਅ ਮਨਾਉਣ ਜਾ ਰਹੀ ਹੈ। 
ਟਰਬਨ ਡੇਅ ਦਾ ਮੁੱਖ ਮਕਸਦ ਗੈਰ-ਸਿੱਖ, ਸਿੱਖ ਅਤੇ ਦਸਤਾਰ ਸਬੰਧੀ ਭੁਲੇਖਿਅਾਂ ਨੂੰ ਦੂਰ ਕਰਨਾ ਹੈ | ੳੁਨਾਂ ਦੇ ਸਿਰ ਤੇ ਪੱਗ ਬੰਨ ਕੇ ਪੱਗ ਦੀ ਵਿਲੱਖਣਤਾ ਨੂੰ ਦਰਸਾੳੁਣਾ ਹੈ | ਭਾਈਚਾਰੇ ਨੂੰ ਵੱਧ ਚੜ ਕੇ ਪਰਿਵਾਰ ਸਮੇਤ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ ਅਤੇ ਨਾਲ ਹੀ ਅਾਪਣੇ ਗੈਰ-ਸਿੱਖ ਮਿੱਤਰ ਵੀ ਇਸ ਮੌਕੇ ਬੁਲਾਏ ਜਾ ਸਕਦੇ ਹਨ |
ਵਧੇਰੇ ਜਾਣਕਾਰੀ ਲਈ ਗੁਰਜੋਤ ਸਿੰਘ ਨਾਲ 0224070235 ਤੇ ਸੰਪਰਕ ਕੀਤਾ ਜਾ ਸਕਦਾ ਹੈ, ਇਵੈਂਟ ਦੀ ਪ੍ਰਮੋਸ਼ਨ ਦਾ ਲਿੰਕ https://www.facebook.com/events/1964465293864031