ਨਿੳੂਜ਼ੀਲੈਂਡ ਵਿੱਚ 12 ਜੁਲਾਈ ਤੋਂ ਦੁਬਾਰਾ ਤੋਂ ਨਰਸਾਂ ਕਰਨਗੀਅਾਂ ਹੜਤਾਲ…

0
116

ਅਾਕਲੈਂਡ (28 ਜੂਨ) : ਜਿਲਾ ਸਿਹਤ ਬੋਰਡਾਂ ਵਲੋਂ ਇਸ ਗੱਲ ਦੀ ਪੁੱਸ਼ਟੀ ਕੀਤੀ ਗਈ ਹੈ ਕਿ ਨਿੳੂਜ਼ੀਲੈਂਡ ਦੀਅਾਂ ਨਰਸਾਂ 12 ਜੁਲਾਈ ਤੋਂ ਹੜਤਾਲ ਤੇ ਜਾਣਗੀਅਾਂ | 
ਇਸ ਬਾਬਤ ਬੋਲਦਿਅਾਂ ਡੀਅੈਚਬੀ ਦੀ ਹੈਲਨ ਮੈਸਨ ਨੇ ਦੱਸਿਅਾ ਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਿੳੂਜ਼ੀਲੈਂਡ ਨਰਸਿਜ਼ ਓਰਗਨਾਈਜੇਸ਼ਨ ਨਾਲ ਸੰਧੀ ਹੋ ਜਾਵੇ ਤਾਂ ਜੋ ਹੜਤਾਲ ਨੂੰ ਰੋਕਿਅਾ ਜਾ ਸਕੇ | ਪਰ ਅਜੇ ਅਜਿਹਾ ਕੁਝ ਵੀ ਸੰਭਵ ਨਹੀਂ ਲੱਗ ਰਿਹਾ |
ੳੁਨਾਂ ਇਹ ਵੀ ਦੱਸਿਅਾ ਕਿ ਇਸ ਮਾਮਲੇ ਵਿੱਚ ਹੁਣ ਇੰਪਲਾਏਮੈਂਟ ਰਿਲੇਸ਼ਨ ਅਥਾਰਟੀ ਦੀ ਵੀ ਮੱਦਦ ਲਈ ਜਾ ਰਹੀ ਹੈ | ਇਸ ਸਬੰਧ ਵਿੱਚ ਵੈਲਿੰਗਟਨ ਵਿੱਚ ਅਾੳੁਂਦੇ ਵੀਰਵਾਰ ਅਤੇ ਸ਼ੁੱਕਰਵਾਰ ਅੈਨਜ਼ੈਡਅੈਨਓ ਅਤੇ ਏਰਾ ਦੀ ਮੀਟਿੰਗ ਰੱਖੀ ਗਈ ਹੈ | 
ਇਥੇ ਦੱਸਣਯੋਗ ਹੈ ਕਿ ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਤਕਰੀਬਨ 27,000 ਨਰਸਾਂ ਹੜਤਾਲ ਤੇ ਜਾਣਗੀਅਾਂ ਅਤੇ 30 ਸਾਲ ਬਾਅਦ ਅਜਿਹਾ ਦੇਖਣ ਨੂੰ ਮਿਲੇਗਾ |