ਨਿੳੂਜ਼ੀਲੈਂਡ ਸਰਕਾਰ ਦੇ ਮੰਤਰੀਅਾਂ ਵਿੱਚ ਹੋਇਅਾ ਫੇਰ-ਬਦਲ…

0
251

ਅਾਕਲੈਂਡ (2 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਸਰਕਾਰ ਵਲੋਂ ਅਾਪਣੇ ਮੰਤਰੀਅਾਂ ਦੀਅਾਂ ੳੁਪਾਧੀਅਾਂ ਨੂੰ ਲੈ ਕੇ ਕੁਝ ਫੇਰ -ਬਦਲ ਕੀਤੇ ਗਏ ਹਨ | 
ਸ਼ੇਨ ਜੋਨਸ ਨੂੰ ਅੈਸੋਸ਼ੀਏਟ ਮਨਿਸਟਰ ਫਾਰ ਸਟੇਟ ਅੌਂਡ ਇੰਟਰਪ੍ਰਾਇਜ਼ਸ ਬਣਾਇਅਾ ਗਿਅਾ ਹੈ | ਇਹ ਮਹਿਕਮਾ ਪਹਿਲਾਂ ਵਿਨਸਟਨ ਪੀਟਰਜ਼ ਕੋਲ ਸੀ ਅਤੇ ਹੁਣ ਸ਼ੇਨ ਜੋਨਸ ੳੁਨਾਂ ਦੀ ਮੱਦਦ ਕਰੇਗਾ | 
ਲੇਬਰ ਦੇ ਮੀਕਾ ਵਾਇਟਰੀ ਨੂੰ ਅੈਸੋਸ਼ੀਏਟ ਮਨਿਸਟਰ ਅਾਫ ਫੋਰੈਸਟਰੀ ਚੁਣਿਅਾ ਗਿਅਾ ਹੈ ਅਤੇ ੳੁਹ ਮਨਿਸਟਰੀ ਅਾਫ ਫੋਰੈਸਟਰੀ ਦੇ ਸ਼੍ਰੀਮਾਨ ਜੋਨਸਨ ਦੀ ਸਹਾਇਕ ਬਨਣਗੇ ਅਤੇ ਅਾੳੁਂਦੇ 10 ਸਾਲਾ ਤੱਕ 1 ਬਿਲੀਅਨ ਦਰਖਤ ਲਗਾੳੁਣ ਦਾ ਟੀਚਾ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ | 
ਟਰੇਡ ਅਤੇ ਅੈਕਸਪੋਰਟ ਦੇ ਅੈਸੋਸ਼ੀਏਟ ਮਨਿਸਟਰ ਡੈਮਿਨ ਓ ਕੋਨਰ ਦਾ ਮਹਿਕਮਾ ਬਦਲ ਕੇ ੳੁਸਨੂੰ ਟਰੇਡ ਅਤੇ ਅੈਕਸਪੋਰਟ ਗਰੋਥ ਦਾ ਮਨਿਸਟਰ ਅਾਫ ਸਟੇਟ ਬਣਾਇਅਾ ਗਿਅਾ ਹੈ |
ਦੱਸਣਯੋਗ ਹੈ ਵੀਨਸਟਨ ਪੀਟਰਜ਼ ਡਿਸਅਾਰਮਮੈਂਟ ਅਤੇ ਅਾਰਮਸ ਕੰਟਰੋਲ ਦਾ ਮਹਿਕਮਾ ਵੀ ਸੰਭਾਲਣਗੇ ਅਤੇ ਇਸਦੇ ਨਾਲ ਹੀ ਨਿੳੂਜ਼ੀਲੈਂਡ ਫਰਸਟ ਪਾਰਟੀ ਦੇ ੳੁੱਪ ਪ੍ਰਧਾਨ ਫਲੈਚਰ ਟੋਬੋਟਿਓ ਨੂੰ ਪਾਰਲੀਮੈਂਟ ਅੰਡਰ ਸੈਕਟਰੀ ਦਾ ਅਹੁੱਦਾ ਸਨਮਾਨਿਅਾ ਗਿਅਾ ਹੈ |