ਨੈਲਸਨ ਵਿੱਚ ਸੀਵਰੇਜ ਦੇ ਗੰਦੇ ਪਾਣੀ ਵਿੱਚ ਤੈਰਨ ਨੂੰ ਮਜ਼ਬੂਰ ਸਰਫਰ 

0
181

 

ਆਕਲੈਂਡ (17 ਜੂਨ, ਹਰਪ੍ਰੀਤ ਸਿੰਘ):ਸ਼ਨੈਪਰ ਪੁਆਇੰਟ ਜੋ ਕਿ ਨੈਲਸਨ ਦੇ ਵਿੱਚ ਸਰਫਰਾਂ ਦੀ ਮਨਪਸੰਦ ਜਗ੍ਹਾ ਹੈ ਕਿਉਂਕਿ ਇੱਥੇ ਦੂਰੋਂ ਦੂਰੋਂ ਲੋਕ ਸਰਫਿੰਗ ਕਰਨ ਆਉਂਦੇ ਹਨ, ਪਰ ਅੱਜ ਕੱਲ੍ਹ ਇਹ ਸਰਫਰ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਹਨ ਕਿ ਇਨ੍ਹਾਂ ਨੂੰ ਸਰਫਿੰਗ ਕਰਨ ਦੌਰਾਨ ਸੀਵਰੇਜ ਦੇ ਗੰਦੇ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨੈਲਸਨ ਬੋਰਡੀਅਰਜ ਸਰਫ ਕਲੱਬ ਦੇ ਪ੍ਰਧਾਨ ਮਾਰਕ ਨਿਕੋਲਸ ਨੇ ਦੱਸਿਆ ਕਿ ਸਰਫਿੰਗ ਦੌਰਾਨ ਉਨ੍ਹਾਂ ਨੂੰ ਮਨੁੱਖੀ ਮੱਲ ਦੇ ਵਿੱਚ ਤੈਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਇਸ ਦੇ ਚੱਲਦਿਆਂ ਹੁਣ ਤੱਕ ਉਸ ਦੇ ਕਈ ਸਾਥੀ ਬਿਮਾਰ ਪੈ ਚੁੱਕੇ ਹਨ। 

ਇਹ ਮਾਮਲਾ ਸਾਹਮਣੇ ਆਉਣ 'ਤੇ ਨੈਲਸਨ ਦੀ ਮੇਅਰ ਰੈਸ਼ਲ ਰੀਜ਼ ਵੱਲੋਂ ਇਹ ਯਕੀਨ ਸੁਆਇਆ ਗਿਆ ਕਿ ਜਲਦ ਹੀ ਉਨ੍ਹਾਂ ਵਲੋਂ ਉਕਤ ਅਣਦੇਖੀ ਸਬੰਧਿਤ ਅਧਿਕਾਰੀਆਂ ਤੋਂ ਬਿਆਨਬਾਜ਼ੀ ਮੰਗੀ ਜਾਏਗੀ ਅਤੇ ਇਸ ਸਮੱਸਿਆ ਨੂੰ ਜਲਦ ਸੁਧਾਰਨ ਦੀ ਖੁਸ਼ੀ ਕੀਤੀ ਜਾਏਗੀ।