ਨੈਸ਼ਨਲ ਪਾਰਟੀ ਨੇ ਜਿੱਤੀ ਨੋਰਥ ਕੋਰਟ ਦੇ ੳੁੱਪ ਚੁਣਾਵ ਦੀ ਸੀਟ…

0
465

ਅਾਕਲੈਂਡ (10 ਜੂਨ) : ਨੋਰਥ ਕੋਰਟ ਵਿੱਚ ਹੋਏ ੳੁਪ ਚੁਣਾਵ ਦੇ ਨਤੀਜੇ ਸਾਹਮਣੇ ਅਾ ਗਏ ਹਨ | ਇਹ ਸੀਟ ਨੈਸ਼ਨਲ ਪਾਰਟੀ ਦੇ ਡੈਨ ਬਿਡੋਏਸ ਵਲੋਂ 1362 ਵੋਟਾਂ ਦੇ ਅੰਤਰ ਨਾਲ ਜਿੱਤੀ ਗਈ ਹੈ | ਇਸ ਵਿੱਚ ੳੁਨਾਂ ਨੇ ਲੇਬਰ ਪਾਰਟੀ ਦੇ ਸ਼ੈਨਨ ਹੈਲਬਰਟ ਨੂੰ ਹਰਾਇਅਾ ਹੈ | 
ਜਿਕਰਯੋਗ ਹੈ ਕਿ ਇਹ ਸੀਟ ਸਾਬਕਾ ਅੈਮਪੀ ਜੋਨੇਥਨ ਕੋਲਮਨ ਦੇ ਅਸਤੀਫੇ ਤੋਂ ਬਾਅਦ ਖਾਲੀ ਸੀ | ਲਗਭਗ 11,000 ਲੋਕਾਂ ਨੇ ਇਸ ਵਿੱਚ ਅਡਵਾਂਸ ਵੋਟਿੰਗ ਕੀਤੀ ਹੈ ਅਤੇ ਇਸ ਤੋਂ ਇਲਾਵਾ ਸ਼ਨੀਵਾਰ ਨੂੰ ਵੀ ਕਾਫੀ ਲੋਕਾਂ ਵਲੋਂ ਪੋਲਿੰਗ ਬੂਥ ਤੇ ਪੁੱਜ ਕੇ ਵੋਟਿੰਗ ਕੀਤੀ ਗਈ ਹੈ | ਤਕਰੀਬਨ 20,000 ਦੇ ਲਗਭਗ ਵੋਟਿੰਗ ਹੋਈ ਦੱਸੀ ਜਾ ਰਹੀ ਹੈ | ਅਾਮ ਚੋਣਾਂ ਵਿੱਚ ਇਸ ਸੀਟ ਲਈ 37,311 ਵੋਟਾਂ ਪਈਅਾਂ ਸਨ |
ਲੇਬਰ ਵਲੋਂ ਇਸ ਸੀਟ ਨੂੰ ਜਿੱਤਣ ਲਈ ਕਾਫੀ ਜੋਰ ਲਗਾਇਅਾ ਗਿਅਾ ਸੀ | ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਅਾਰਡੈਨਜ਼ ਵਲੋਂ ਸ਼ੈਨਨ ਹੈਲਬਰਟ ਦੀ ਖਾਸ ਤੌਰ ਤੇ ਹੌਂਸਲਾ ਵਧਾਈ ਕੀਤੀ ਗਈ ਸੀ, ਪਰ ਫਿਰ ਵੀ ਨੈਸ਼ਨਲ ਪਾਰਟੀ ਇਸ ਸੀਟ ਲਈ ਕਾਬਿਜ ਰਹੀ |