ਨੈਸ਼ਨਲ ਪਾਰਟੀ ਨੇ ਪ੍ਰਾਇਮਰੀ ਅਧਿਆਪਕਾਂ ਦੀ ਗਿਣਤੀ ਵਧਾਉਣ ਦੀ ਆਪਣੀ ਵਚਨ ਬੱਧਤਾ ਦਾ ਕੀਤਾ ਐਲਾਨ…

0
235

ਅਾਕਲੈਂਡ( 22 ਅਗਸਤ) : ਚਾਹੇ ਕੋਈ ਬੱਚਾ ਸ਼ਾਂਤ ਬੈਠਣ ਅਤੇ ਨਿਰਦੇਸ਼ ਸਮਝਣ ਲਈ ਸੰਘਰਸ਼ ਕਰ ਰਿਹਾ ਹੋਵੇ ਜਾਂ ਕੋਈ ਪ੍ਰਤਿਭਾਸ਼ਾਲੀ ਬੱਚਾ ਹੋਵੇ ਜੋ ਆਪਣੇ ਹੁਨਰ ਨੂੰ ਚੁਣੌਤੀ ਦੇਣਾ ਚਾਹੁੰਦਾ ਹੋਵੇ ਤੇ ਜਾਂ ਫਿਰ ਕੋਈ ਖਾਸ ਬੱਚਾ ਹੋਵੇ ਜਿਸਨੂੰ ਇਹ ਨਹੀਂ ਪਤਾ ਕਿ ਉਸਦੀ ਪ੍ਰਤਿਭਾ ਨੂੰ ਕਿਵੇਂ ਦਿਸ਼ਾ ਦਿੱਤੀ ਜਾ ਸਕਦੀ ਹੈ, ਸਾਰੇ ਬੱਚਿਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਸਿਖ਼ਰ 'ਤੇ ਪਹੁੰਚਾਉਣ ਲਈ ਸਿਰਫ਼ ਇੱਕ ਚੀਜ਼ ਦੀ ਲੋੜ ਹੈ। ਇਹ ਹੈ ਨਿਊਜੀਲੈਂਡ ਦੇ ਵਿਸ਼ਵ ਪੱਧਰੀ ਅਧਿਆਪਕਾਂ ਦਾ ਬੱਚਿਆ ਨੂੰ ਤਵੱਜੋਂ ਦੇਣਾ, ਜੋ ਹਰੇਕ ਬੱਚੇ ਦੀਆਂ ਜ਼ਰੂਰਤਾ ਨੂੰ ਸਮਝ ਸਕਣ ਅਤੇ ਉਨ੍ਹਾਂ ਵਿੱਚੋਂ ਹਰੇਕ ਨਾਲ ਸਮਾਂ ਬਤੀਤ ਕਰ ਸਕਣ।
ਇਸੇ ਕਰਕੇ ਨੈਸ਼ਨਲ ਪਾਰਟੀ ਨੇ ਪ੍ਰਾਇਮਰੀ ਅਧਿਆਪਕਾਂ ਦੀ ਗਿਣਤੀ ਵਧਾਉਣ ਦੀ ਆਪਣੀ ਵਚਨ ਬੱਧਤਾ ਦਾ ਐਲਾਨ ਕੀਤਾ ਹੈ ਤਾਂ ਜੋ ਕਲਾਸਾਂ ਦਾ ਅਕਾਰ ਛੋਟਾ ਕੀਤਾ ਜਾ ਸਕੇ ਅਤੇ ਬੱਚਿਆਂ ਲਈ ਉਨ੍ਹਾਂ ਦੇ ਅਧਿਆਪਕਾਂ ਦਾ ਸਮਾਂ ਵਧਾਇਆ ਜਾ ਸਕੇ।
ਇਸ ਸਮੇਂ ਸਕੂਲਾਂ ਵਿੱਚ ਨੌਂ ਤੇ ਦੱਸ ਸਾਲ ਦੀ ਉਮਰ ਦੇ ਬੱਚਿਆਂ ਲਈ ਹਰ 29 ਬੱਚਿਆਂ 'ਤੇ ਇੱਕ ਅਧਿਆਪਕ ਮੌਜੂਦ ਹੈ। ਇਹ ਸੰਖਿਆ ਛੋਟੋ ਬੱਚਿਆਂ ਲਈ ਘੱਟ ਹੈ। ਅਸੀਂ ਇਸ ਅਨੁਪਾਤ ਨੂੰ ਘੱਟ ਕਰਕੇ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਸਾਡੇ ਸਾਰੇ ਬੱਚਿਆਂ ਨੂੰ ਉਹ ਵਿਅਕਤੀਗਤ ਤਵੱਜੋਂ ਮਿਲ ਸਕੇ ਜਿਸਦੇ ਉਹ ਹੱਕਦਾਰ ਹਨ।
ਅਧਿਆਪਕਾਂ ਦੀ ਗਿਣਤੀ ਵਧਾਉਣ ਦਾ ਮਤਲਬ ਹੈ ਕਿ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਦੇ ਪੜਾਅ 'ਤੇ ਜਦੋਂ ਸਭ ਤੋਂ ਵੱਧ ਸੇਧ ਦੀ ਲੋੜ ਹੁੰਦੀ ਹੈ ਉਸ ਸਮੇਂ ਉਨ੍ਹਾਂ ਦਾ ਹੋਰ ਜਿਆਦਾ ਖਿਆਲ ਰੱਖਿਆ ਜਾ ਸਕੇ । ਕੀਵੀ ਬੱਚਿਆਂ ਨੂੰ ਉਨ੍ਹਾਂ ਦਾ ਭਵਿੱਖ ਅਤੇ ਉਨ੍ਹਾਂ ਦੇ ਸੁਪਨੇ ਹਾਸਿਲ ਕਰਨ ਲਈ ਫੇਸਬੁੱਕ ਦੀ ਵਰਤੋਂ ਘੱਟ ਕਰਨ ਅਤੇ ਅਧਿਆਪਕਾਂ ਨਾਲ ਵਧ ਸਮਾਂ ਬਿਤਾਉਣ ਦੀ ਲੋੜ ਹੈ।
ਬੱਚਿਆਂ ਵਲ ਵੱਧ ਧਿਆਨ ਦੇ ਕੇ ਅਸੀਂ ਉਨ੍ਹਾਂ ਦੀ ਸਿੱਖਿਆ ਵਿੱਚ ਸੁਧਾਰ ਲਿਆ ਸਕਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਰਸਤੇ ਵਿੱਚ ਆਉਣ ਵਾਲੇ ਹਰ ਮੌਕੇ ਦਾ ਫਾਇਦਾ ਚੁੱਕਣ ਲਈ ਤਿਆਰ ਕਰ ਸਕਦੇ ਹਾਂ। ਕਈਆਂ ਦਾ ਕਹਿਣਾ ਹੋ ਸਕਦਾ ਹੈ ਕਿ ਜਮਾਤ ਦਾ ਆਕਾਰ ਅਧਿਆਪਕਾਂ ਦੀ ਗੁਣਵੱਤਾ ਨਾਲੋਂ ਘੱਟ ਜ਼ਰੂਰੀ ਹੈ, ਪਰ ਅਸੀਂ ਕਹਿੰਦੇ ਹਾਂ ਕਿ ਇਹ ਦੋਨੋ ਪੱਖ ਇੱਕ ਦੂਜੇ ਨਾਲੋਂ ਵੱਖ ਹਨ। ਅਧਿਆਪਕ ਦੀ ਗੁਣਵੱਤਾ ਦਾ ਬਹੁਤ ਮਹੱਤਵ ਹੈ ਪਰ ਸਾਨੂੰ ਇਸ 'ਤੇ ਵੀ ਯਕੀਨ ਹੈ ਕਿ ਅਧਿਆਪਕਾਂ ਦੇ ਹੋਰ ਧਿਆਨ ਦੇਣ ਨਾਲ ਛੋਟੇ ਬੱਚਿਆਂ 'ਤੇ ਚੰਗਾ ਪ੍ਰਭਾਵ ਪਵੇਗਾ।
ਬੇਸ਼ਕ ਵੱਡੇ ਬੱਚੇ ਜੋ ਆਪਣਾ ਖਿਆਲ ਰੱਖ ਸਕਦੇ ਹਨ ਉਹ ਵੱਡੇ ਅਕਾਰ ਦੀ ਜਮਾਤ ਵਿੱਚ ਰੱਖੇ ਜਾ ਸਕਦੇ ਹਨ, ਪਰ ਸਾਡੇ ਛੋਟੇ ਬੱਚਿਆਂ ਲਈ ਉਨ੍ਹਾਂ ਦੇ ਅਧਿਆਪਕਾਂ ਦੀ ਵਧੇਰੇ ਤਵੱਜੋ ਮਿਲਣਾ ਬਿਹਤਰ ਹੈ।
ਮਾਪਿਆਂ ਤੋਂ ਬਾਅਦ ਅਧਿਆਪਕ ਹੀ ਅਕਸਰ ਬੱਚਿਆਂ ਦੇ ਜੀਵਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਹੁੰਦੇ ਹਨ। ਸਹੀ ਸਿੱਖਿਆ ਨਾਲ ਅਸੀਂ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ ਜੋ ਕਈ ਬਾਰ ਕੁਝ ਬੱਚਿਆਂ ਨੂੰ ਉਨ੍ਹਾਂ ਹਲਾਤਾਂ ਕਰਕੇ ਝੱਲਣੀਆਂ ਪੈਂਦੀਆਂ ਹਨ ਜਿਨ੍ਹਾਂ ਵਿੱਚ ਉਹ ਪੈਦਾ ਹੁੰਦੇ ਹਨ।
ਨੈਸ਼ਨਲ ਪਾਰਟੀ ਹੋਰ ਅਧਿਆਪਕਾਂ ਨੂੰ ਆਕਰਸ਼ਿਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵੀ ਵਚਨਬੱਧ ਹੈ ਕਿ ਉਹ ਸਾਡੇ ਭਾਈਚਾਰੇ ਵਿੱਚ ਇੱਕ ਬਹੁਤ ਮਾਣਯੋਗ ਪੇਸ਼ੇ ਦੇ ਰੂਪ 'ਚ ਸਤਿਕਾਰੇ ਜਾਣ। ਇਸ ਵਚਨਬੱਧਤਾ ਦਾ ਇੱਕ ਹਿੱਸਾ ਤਨਖਾਹ ਵੀ ਹੈ ਪਰ ਇਸ ਦਾ ਸੰਬੰਧ ਜਮਾਤ ਦੇ ਅਕਾਰ ਅਤੇ ਸਾਡੇ ਬੱਚਿਆਂ ਨੂੰ ਚੰਗੀ ਸਿੱਖਲਾਈ ਅਤੇ ਵਿਦਿਆ ਦੇਣ ਲਈ ਅਧਿਆਪਕਾਂ 'ਤੇ ਕੀਤੇ ਜਾਣ ਵਾਲੇ ਨਿਵੇਸ਼ ਨਾਲ ਵੀ ਹੈ।