ਨੈਸ਼ਨਲ ਪਾਰਟੀ ਨੇ ਸਰਕਾਰ ਦੇ ਕਾਰ ਟੈਕਸ ਵਿਰੁੱਧ ਸ਼ੁਰੂ ਕੀਤੀ ਪਟੀਸ਼ਨ

0
97

ਆਕਲੈਂਡ (4 ਜੁਲਾਈ, ਹਰਪ੍ਰੀਤ ਸਿੰਘ): ਲੇਬਰ ਸਰਕਾਰ ਕਾਰ ਟੈਕਸ ਰਾਂਹੀ ਲੋਕਾਂ ਨੂੰ ਇਲੈਕਟ੍ਰਿਕ ਅਤੇ ਉਹ ਪੈਟਰੋਲ ਕਾਰਾਂ ਜੋ ਘੱਟ ਧੂੰਆਂ ਪੈਦਾ ਕਰਦੀਆਂ ਹਨ, ਸਸਤੇ ਭਾਅ 'ਤੇ ਦੇਣਾ ਚਾਹੁੰਦੀ ਹੈ, ਪਰ ਨੈਸ਼ਨਲ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਧੱਕਾ ਹੋਏਗਾ ਉਨ੍ਹਾਂ ਕਿਸਾਨਾਂ ਲਈ, ਕਾਰੋਬਾਰੀਆਂ ਲਈ ਅਤੇ ਘੱਟ ਕਮਾਈ ਵਾਲਿਆਂ ਲਈ, ਕਿਉਂਕਿ ਇਲੈਕਟ੍ਰਿਕ ਵਾਹਨ ਉਨ੍ਹਾਂ ਨੂੰ ਕਾਰੋਬਾਰ ਦੇ ਅਤੇ ਕਮਾਈ ਦੇ ਹਿਸਾਬ ਨਾਲ ਕਾਫੀ ਮਹਿੰਗੇ ਪੈਣਗੇ।

ਨੈਸ਼ਨਲ ਦਾ ਮੰਨਣਾ ਹੈ ਕਿ ਕਿਸੇ ਆਮ ਗੱਡੀ ਨੂੰ ਖ੍ਰੀਦਣ ਲਈ ਜੇ ਹਜਾਰਾਂ ਡਾਲਰ ਵੱਧ ਖਰਚਣਾ ਪਏ ਤਾਂ ਇਹ ਸਰਾਸਰ ਗਲਤ ਹੋਏਗਾ। ਇਸੇ ਲਈ ਪਾਰਟੀ ਵਲੋਂ ਇਸ ਵਿਰੁੱਧ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ।

ਇੱਥੇ ਦੱਸਣਯੋਗ ਹੈ ਕਿ ਸਰਕਾਰ ਦਾ ਇਸ ਸਬੰਧੀ ਤਰਕ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਏਗਾ, ਕਿਉਂਕਿ ਜੋ ਡਿਸਕਾਉਂਟ ਅਤੇ ਛੋਟ ਦਿੱਤੀ ਜਾਏਗੀ, ਉਹ ਸਿਰਫ ਨਵੀਂ ਗੱਡੀ 'ਤੇ ਹੀ ਦਿੱਤੀ ਜਾਏਗੀ ਨਾ ਕਿ ਪੁਰਾਣੀ, ਜੋ ਕਿ ਸੜਕਾਂ 'ਤੇ ਜਿਆਦਾਤਰ ਦਿਖਦੀਆਂ ਹਨ।