ਨੋਰਥਸ਼ੋਰ ਨੂੰ ਨਿੳੂਜ਼ੀਲੈਂਡ ਤੋਂ ਵੱਖ ਅਤੇ ਅਜਾਦ ਕਰਵਾੳੁਣ ਲਈ ਕੋਸ਼ਿਸ਼ਾਂ ਸ਼ੁਰੂ…

0
188

ਅਾਕਲੈਂਡ (30 ਮਈ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਾਕਲੈਂਡ ਵਾਸੀ ਵੀਰੀਅੈਮ ਕਲੀਮੈਟਸ, ਜੋ ਕਿ 2017 ਦੀਅਾਂ ਚੋਣਾ ਵਿੱਚ ਨੋਰਥਸ਼ੋਰ ਤੋਂ ਬਤੌਰ ਅੈਮਪੀ ਦੀਅਾਂ ਚੋਣਾਂ ਲੜ ਚੁੱਕੀ ਹੈ ਅਤੇ ਲੋਜਿਕ ਪਾਰਟੀ ਦੀ ਨੁੰਮਾਇੰਦਗੀ ਕਰਦੀ ਹੈ, ਵਲੋਂ ਇੱਕ ਵੱਖਰੀ ਹੀ ਮੁਹਿੰਮ ਸ਼ੁਰੂ ਕੀਤੀ ਗਈ ਹੈ | 
ਜਿਸਦੇ ਤਹਿਤ ੳੁਹ ਰਾਸ਼ਟਰ ਪੱਧਰ ਦਾ ਰੈਫਰੈਂਡਮ ਕਰਵਾੳੁਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਨੋਰਥਸ਼ੋਰ ਨੂੰ ਨਿੳੂਜ਼ੀਲੈਂਡ ਨਾਲੋਂ ਵੱਖ ਕਰਵਾਇਅਾ ਜਾ ਸਕੇ | 
ੳੁਨਾਂ ਦਾ ਮੰਨਣਾ ਹੈ ਕਿ ਨੋਰਥਸ਼ੋਰ ਦੀ ਅਾਪਣੀ ਵੱਖਰੀ ਕਰੰਸੀ ਅਤੇ ਅਾਪਣਾ ਰਿਜ਼ਰਵ ਬੈਂਕ ਹੋਣਾ ਚਾਹੀਦਾ ਹੈ | ਸ਼੍ਰੀਮਤੀ ਕਲੀਮੈਂਟਸ ਵਲੋਂ ਅਾਪਣੀਅਾਂ ਕੋਸ਼ਿਸ਼ਾਂ ਨੂੰ ਤੇਜ ਕਰਦਿਅਾਂ ਕਲਰਕ ਅਾਫ ਪਾਰਲੀਮੈਂਟ ਅਤੇ ਗਵਰਨਰ ਜਨਰਲ ਤੋਂ ਇਹ ਅਾਗਿਅਾ ਮੰਗੀ ਗਈ ਹੈ ਕਿ ੳੁਸਨੂੰ ਨੋਨ-ਬਾਇਡਿੰਗ ਇੰਡੀਕੇਟਿਵ ਰੈਫਰੈਂਡਮ ਕਰਵਾੳੁਣ ਦੀ ਇਜਾਜਤ ਦਿੱਤੀ ਜਾਵੇ | 
ਇਥੇ ਦੱਸਣਯੋਗ ਹੈ ਕਿ ਜੇਕਰ ੳੁਸਨੂੰ ਇਹ ਅਾਗਿਅਾ ਮਿਲ ਜਾਂਦੀ ਹੈ ਤਾਂ ੳੁਸਨੂੰ 400,000 ਲੋਕਾਂ ਦੇ ਹਸਤਾਖਰ ਜਾਂ ਫਿਰ ਘੱਟੋ-ਘੱਟ 10% ਰਜਿਸਟਰਡ ਵੋਟਰਾਂ ਦੇ ਹਸਤਾਖਰ ਚਾਹੀਦੇ ਹੋਣਗੇ ਤਾਂ ਜੋ ਇਸ ਰੈਫਰੈਂਡਮ ਨੂੰ ਮਨਜੂਰੀ ਮਿਲ ਸਕੇ ਅਤੇ ਇਸ ਰੈਫਰੈਂਡਮ ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤਾ ਜਾਵੇ |