ਪਹਿਲੀ ਵਾਰ ਨਿੳੂਜ਼ੀਲੈਂਡ ਵਿੱਚ ਪੁੱਜੀਅਾਂ ਵੱਡੀਅਾਂ ਵਿੰਡ ਮਿੱਲਾਂ…

0
635

ਅਾਕਲੈਂਡ (11 ਜੂਨ) : ਵਾਇਰੀਰਾਪਾ ਦਾ ਹਾਓਨੂਈ ਜੋ ਕਿ ਅਾਪਣੀਅਾਂ ਤੂਫਾਨੀ ਹਵਾਂਵਾਂ ਲਈ ਜਾਣਿਅਾਂ ਜਾਂਦਾ ਹੈ, ਵਿੱਚ ਪਹਿਲੀ ਵਾਰ ਵੱਡੀਅਾਂ ਵਿੰਡ ਟ੍ਰਬਾਈਨ ਮਿੱਲਾਂ ਦੇਖਣ ਨੂੰ ਮਿਲਣਗੀਅਾਂ | 
ਦੱਸਣਯੋਗ ਹੈ ਕਿ ਇਹ ਇਲਾਕਾ ਤੇਜ ਹਵਾਵਾਂ ਲਈ ਕਾਫੀ ਸਮੇਂ ਤੋਂ ਜਾਣਿਅਾਂ ਜਾਂਦਾ ਹੈ ਅਤੇ ਸਮੇਂ ਦੀਅਾਂ ਸਰਕਾਰਾਂ ਨੂੰ ਇਸਦੀ ਅਹਿਮੀਅਤ ਬਾਰੇ ਵੀ ਪਤਾ ਸੀ | ਇਹ ਵਿੰਡ ਟ੍ਰਬਾਈਨ ਫਾਰਮਾਂ ਲਈ ਸਭ ਤੋਂ ਵਧੀਅਾ ਜਗਾ ਮੰਨੀ ਜਾਂਦੀ ਹੈ | 
ਵਿੰਡ ਟ੍ਰਬਾਈਨ ਮਸ਼ੀਨਾਂ ਦੇ ਪਰਾਂ ਦਾ ਵਿਅਾਸ 20 ਮੀਟਰ ਹੈ ਅਤੇ ਇਹ ਜਮੀਨ ਤੋਂ 44 ਮੀਟਰ ਦੀ ੳੁੱਚਾਈ ਤੇ ਲੱਗਣਗੇ | ਦੱਸਣਯੋਗ ਹੈ ਕਿ ਅਜਿਹੀਅਾਂ 15 ਮਸ਼ੀਨਾਂ ਰਾਂਹੀ 4000 ਘਰਾਂ ਦੀ ਬਿਜਲੀ ਪੈਦਾ ਹੋ ਸਕੇਗੀ | 
ਇੱਕ ਅਨੁਮਾਨ ਅਨੁਸਾਰ ਜੇਕਰ ਇਥੇ ਢੁੱਕਵੇਂ ਢੰਗ ਨਾਲ ਵਿੰਡ ਟ੍ਰਬਾਈਨ ਮਿੱਲਾਂ ਲਗਾਈਅਾਂ ਜਾਣ ਤਾਂ ਪੂਰੇ ਨਿੳੂਜ਼ੀਲੈਂਡ ਦੀ 12% ਬਿਜਲੀ ਇਥੋਂ ਪੈਦਾ ਹੋ ਸਕਦੀ ਹੈ | ਵੱਡੀਅਾਂ ਮਿੱਲਾਂ ਨੂੰ ਇਥੇ ਲਗਾਏ ਜਾਣਾ ਸਰਕਾਰ ਦੇ ੳੁਸ ਟੀਚੇ ਨੂੰ ਸਾਰਥਕ ਕਰਦੀਅਾਂ ਹਨ, ਜਿਸ ਵਿੱਚ 2025 ਤੱਕ 90% ਕੁਦਰਤੀ ਢੰਗ ਨਾਲ ਬਿਜਲੀ ਪੈਦਾ ਹੋ ਸਕੇਗੀ |