ਪਾਕਿ ਦਾ ਵੱਡਾ ਦਾਅਵਾ- ਕ੍ਰੈਸ਼ ਕੀਤੇ 2 ਭਾਰਤੀ ਜਹਾਜ਼, 1 ਪਾਇਲਟ ਗ੍ਰਿਫਤਾਰ

0
109

ਆਕਲੈਂਡ ( 27  ਫਰਬਰੀ )  ਜੰਮੂ ਅਤੇ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਅੱਜ ਹਵਾਈ ਫੌਜ ਦਾ ਇਕ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ। ਇਸ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ ਪਰ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੋ ਭਾਰਤੀ ਜਹਾਜ਼ਾਂ ਨੂੰ ਕ੍ਰੈਸ਼ ਕੀਤਾ ਹੈ ਅਤੇ 1 ਪਾਇਲਟ ਨੂੰ ਗ੍ਰਿਫਤਾਰ ਕੀਤਾ ਹੈ।

PunjabKesari

ਪਾਕਿਸਤਾਨ ਫੌਜ ਨੇ ਮੇਜਰ ਜਨਰਲ ਆਸਿਫ ਗਫੂਰ ਨੇ ਦੱਸਿਆ ਹੈ ਕਿ ਭਾਰਤ ਦੇ ਹਮਲੇ 'ਤੇ ਜਵਾਬੀ ਕਾਰਵਾਈ 'ਚ ਪਾਕਿ ਨੇ 2 ਭਾਰਤੀ ਜਹਾਜ਼ਾਂ ਨੂੰ ਕ੍ਰੈਸ਼ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਾਕਿ ਫੌਜ ਨੇ 1 ਭਾਰਤੀ ਪਾਇਲਟ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 1 ਪਾਇਲਟ ਲੁਕਿਆ ਹੋਇਆ ਹੈ।

ਭਾਰਤੀ ਮਾਹਿਰਾਂ ਮੁਤਾਬਕ ਇੰਡੀਅਨ ਏਅਰਫੋਰਸ ਦਾ ਜੈਟ ਜਹਾਜ਼ ਤੋਂ 7 ਕਿਲੋਮੀਟਰ ਦੂਰ ਸਵੇਰੇ ਲਗਭਗ 10.40 'ਤੇ ਕ੍ਰੈਸ਼ ਹੋਇਆ ਹੈ। ਮੌਕੇ 'ਤੇ ਦੋ ਮ੍ਰਿਤਕ ਲਾਸ਼ਾਂ ਵੀ ਮਿਲੀਆ। ਉਨ੍ਹਾਂ ਨੇ ਦੱਸਿਆ ਹੈ ਕਿ ਜਹਾਜ਼ 'ਚ ਤਕਨੀਕੀ ਖਰਾਬੀ ਹੋਈ ਸੀ, ਜਿਸ ਦੇ ਚੱਲਦਿਆਂ ਹਾਦਸਾ ਹੋਇਆ। ਤਕਨੀਕੀ ਟੀਮ ਵੀ ਮੌਕੇ 'ਤੇ ਮੌਜੂਦ ਹੈ ਅਤੇ ਛਾਣਬੀਣ ਕਰ ਰਹੀ ਹੈ।