ਪਾਪਾਕੁਰਾ ‘ਚ ਪਹਿਲੇ 18 ਕਿਵੀਬਿਲਡ ਘਰ ਬਣ ਕੇ ਤਿਆਰ

0
149

ਹਾਊਸਿੰਗ ਮਨਿਸਟਰ ਨੇ ਵੇਚਣ ਲਈ ਦਿੱਤੀ ਹਰੀ ਝੰਡੀ

ਆਕਲੈਂਡ (ਅਵਤਾਰ ਸਿੰਘ ਟਹਿਣਾ) ਵਾਜਬ ਮੁੱਲ 'ਤੇ ਆਪਣਾ ਪਹਿਲਾ ਨਵਾਂ ਖ੍ਰੀਦਣ ਦੇ ਚਾਹਵਾਨਾਂ ਦੀ ਉਡੀਕ ਮੁੱਕ ਗਈ ਹੈ। ਸਰਕਾਰ ਵੱਲੋਂ ਅਜਿਹੇ ਹੀ ਬਣਾਏ ਜਾ ਰਹੇ ਪਹਿਲੇ 18 ਘਰ ਿਲਬਰੇਸ਼ਨ ਰੋਡ ‘ਤੇ ਪਾਪਾਕੁਰਾ 'ਚ ਬਣ ਕੇ ਤਿਆਰ ਹੋ ਚੁੱਕੇ ਹਨ। ਜਿਨ੍ਹਾਂ ਨੂੰ ਵੇਚਣ ਲਈ ਹਾਊਸਿੰਗ ਮਨਿਸਟਰ ਨੇ ਝੰਡੀ ਦੇ ਦਿੱਤੀ ਹੈ। ਉਹ ਕੱਲ੍ਹ ਨਵੇਂ ਘਰਾਂ 'ਤੇ ਨਿਗ੍ਹਾ ਮਾਰਨ ਆਏ ਸਨ।
ਇਕ ਮੀਡੀਆ ਰਿਪੋਰਟ ਅਨੁਸਾਰ ਘਰਾਂ ਦੀ ਖ੍ਰੀਦ-ਵੇਚ ਦਾ ਸਿਲਸਿਲਾ ਇੱਕ ਬੈਲਟ ਰਾਹੀਂ ਹੋਵੇਗਾ, ਜਿਸਦੀ ਸ਼ੁਰੂਆਤ ਅਗਲੇ ਸੋਮਵਾਰ 10 ਸਤੰਬਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਚਾਰ ਹਫ਼ਤਿਆਂ ਲਈ ਚੱਲੇਗੀ।ਘਰਾਂ ਨੂੰ ਵਿਖਾਉਣ ਦਾ ਕੰਮ ਅਗਲੇ ਸ਼ਨੀਵਾਰ 8 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।ਨਵੇਂ ਘਰਾਂ 'ਚ 12 ਤਿੰਨ ਬੈੱਡ ਰੂਮ ਘਰ ਹਨ, ਜਿਨ੍ਹਾਂ ਦੀ ਹਰ ਇਕ ਦੀ ਕੀਮਤ 5 ਲੱਖ 79 ਹਜ਼ਾਰ ਹੋਵੇਗੀ। ਜਦੋਂ ਕਿ ਛੇ ਘਰ ਚਾਰ ਬੈੱਡ ਰੂਮ ਹਨ, ਜਿਨ੍ਹਾਂ ਚੋਂ ਹਰ ਇਕ ਦੀ ਕੀਮਤ 6 ਲੱਖ 49 ਹਜ਼ਾਰ ਹੋਵੇਗੀ। ਇਸ ਮੌਕੇ ਹਾਊਸਿੰਗ ਐਂਡ ਅਰਬਨ ਡਿਵੈਲੱਪਮੈਂਟ ਮਨਿਸਟਰ ਫਿਲ ਟਵਾਏਫੋਰਡ ਨੇ ਦੱਸਿਆ ਕਿ ਕਿਵੀ ਫੈਮਿਲੀਜ ਲਈ ਵਾਜਬ ਦਰਾਂ 'ਤੇ ਘਰ ਵੇਚਣ ਵਾਲਾ ਕਦਮ ਸਰਕਾਰ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। 
ਦੱਸਣਯੋਗ ਹੈ ਕਿ ਲੇਬਰ ਪਾਰਟੀ ਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਵਾਜਬ ਦਰਾਂ 'ਤੇ ਅਜਿਹੇ ਘਰ ਬਣਾ ਕੇ ਵੇਚਣ ਦਾ ਵਾਅਦਾ ਕੀਤਾ, ਜਿਸਦੇ ਤਹਿਤ ਪਹਿਲੀ ਵਾਰ ਅਜਿਹੇ ਘਰਾਂ ਦੀ ਵਿਕਰੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਪਾਕੁਰਾ (ਮੈਕਲੀਨਨ ਡਿਵੈੱਲਪਮੈਂਟ) 'ਚ 12 ਹੋਰ ਪ੍ਰਾਰਟੀਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜੋ ਕ੍ਰਿਸਮਿਸ ਤੋਂ ਪਹਿਲਾਂ ਮੁਕੰਮਲ ਹੋ ਜਾਵੇਗਾ। ਜਿਨ੍ਹਾਂ ਵਿੱਚ ਸੱਤ ਘਰ 2 ਬੈੱਡ ਰੂਮ ਅਤੇ ਪੰਜ ਘਰ 4 ਬੈੱਡਰੂਮ ਹਨ। ਉਨਾਂ ਦੱਸਿਆ ਕਿ ਵਾਇਆਕਾਟੋ, ਆਕਲੈਂਡ,ਟਾਰਾਨਾਕਈ, ਕੁਈਨਜਟਾਊਨ ਲੇਕਜ ਵਰਗੇ ਖੇਤਰਾਂ 'ਚ ਕਿਵੀਬਿਡਲ ਪ੍ਰਾਜੈਕਟ ਬਾਰੇ ਜਾਣਕਾਰੀ ਅਗਲੇ ਦਿਨੀਂ ਨਸ਼ਰ ਕਰ ਦਿੱਤੀ ਜਾਵੇਗੀ। ਮੰਤਰੀ ਅਨੁਸਾਰ ਕਿਵੀਬਿਲਡ ਪ੍ਰੋਗਰਾਮ ਅੱਗੇ ਵਧ ਰਿਹਾ ਹੈ, ਜਿਸਦੇ ਤਹਿਤ ਪਹਿਲੇ ਸਾਲ ਦੌਰਾਨ ਇਕ ਹਜ਼ਾਰ ਘਰ, ਜੂਨ 2020 ਤੱਕ 5 ਹਜ਼ਾਰ ਅਤੇ ਜੂਨ 2021 ਤੱਕ 10 ਹਜ਼ਾਰ ਘਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।