ਪਾਪਾਕੁਰਾ ਚ ਪੁਲਿਸ ਨੇ ਸੜਦੀ ਕਾਰ ਵਿਚੋਂ ਬਚਾਇਅਾ ਵਿਅਕਤੀ… 

0
607

ਅਾਕਲੈਂਡ (21 ਅਪ੍ਰੈਲ) : ਦੱਖਣੀ ਅਾਕਲੈਂਡ ਦੇ ਪਾਪਾਕੁਰਾ ਚ ਪੁਲਿਸ ਕਾਂਸਟੇਬਲ ਅਤੇ ਇੱਕ ਵਿਅਕਤੀ ਵਲੋਂ ਮੌਕੇ ਤੇ ਹੀ 27 ਸਾਲਾ ਵਿਅਕਤੀ ਦੀ ਜਾਨ ਬਚਾਏ ਜਾਣ ਦੀ ਖਬਰ ਸਾਹਮਣੇ ਅਾਈ ਹੈ | 
ਮਿਲੀ ਜਾਣਕਾਰੀ ਅਨੁਸਾਰ ਪਾਪਾਕੁਰਾ-ਕਲੈਵਡਨ  ਰੋਡ ਤੇ ਇੱਕ ਕਾਰ ਨੂੰ ਬੀਤੇ ਦਿਨ ਸ਼ਾਮ 4 ਵਜੇ ਅੱਗ ਲੱਗ ਗਈ ਅਤੇ ਕਾਰ ਵਿੱਚ ਮੌਜੂਦ ਵਿਅਕਤੀ ਨੂੰ ਪੁਲਿਸ ਕਾਂਸਟੇਬਲ ਜੈਨੀ ਸਿੰਕਲੇਅਰ ਅਤੇ ਇੱਕ ਹੋਰ ਰਾਹਗੀਰ ਦੁਅਾਰਾ ਕਾਰ ਵਿਚੋਂ ਬਾਹਰ ਕੱਢ ਲਿਅਾ ਗਿਅਾ ਅਤੇ ੳੁਸ ਤੋਂ ਕੁਝ ਹੀ ਸੈਕਿੰਡਾ ਬਾਅਦ ਕਾਰ ਵਿੱਚ ਧਮਾਕਾ ਹੋ ਗਿਅਾ | ਜਾਹਿਰ ਤੌਰ ਤੇ ਇਸ ਤਰਾਂ ਵਿਅਕਤੀ ਦੀ ਜਾਨ ਬੱਚ ਗਈ |
ਹਾਦਸੇ ਤੋਂ ਬਾਅਦ ਵਿਅਕਤੀ ਨੂੰ ਹੈਲੀਕਾਪਟਰ ਰਾਂਹੀ ਹਸਪਤਾਲ ਭਰਤੀ ਕਰਵਾਇਅਾ ਗਿਅਾ, ਜਿੱਥੇ ੳੁਸਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਕਾਂਸਟੇਬਲ ਸਿੰਕ ਲੇਅਰ ਅਤੇ ੳੁਕਤ ਰਾਹਗੀਰ ਵਲੋਂ ਦਿਖਾਈ ਗਈ ਹਿੰਮਤ ਦੇ ਚੱਲਦਿਅਾਂ, ੳੁਨਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ |