ਪਾਪਾਕੁਰਾ ਦੇ ਕਾੳੁਂਟਡਾੳੂਨ ਸਟੋਰ ਤੇ ਸੈਕਿਓਰਿਟੀ ਗਾਰਡ ਦੇ ਕਾਤਿਲ ਨੂੰ ਜਮਾਨਤ ਮਿਲਣ ਤੋਂ ਬਾਅਦ ਤਿਲਮਿਲਾਏ ਮੈਨੂਰੇਵਾ-ਪਾਪਾਕੁਰਾ ਦੇ ਵਾਰਡ ਕੌਂਸਲਰ…

0
838

ਅਾਕਲੈਂਡ (4 ਮਈ) :  ਪਾਪਾਕੁਰਾ ਦੇ ਕਾੳੂਂਟਡਾੳੂਨ ਸਟੋਰ ਤੇ ਡਿੳੂਟੀ ਦੌਰਾਨ ਕਤਲ ਹੋਏ ਸੈਕਿਓਰਿਟੀ ਗਾਰਡ ਦੇ ਦੋਸ਼ੀ ਨੂੰ ਜਮਾਨਤ ਮਿਲਣ ਤੋਂ ਬਾਅਦ ਅਾਕਲੈਂਡ ਕੌਂਸਲਰ ਵਲੋਂ ਢਿੱਲੇ ਕਾਨੂੰਨੀ ਨਿਯਮਾਂ ਦੇ ਕਾਰਨ ਕਾਨੂੰਨ ਦੀ ਅਲੋਚਨਾ ਕੀਤੀ ਜਾ ਰਹੀ ਹੈ |
ਜਾਣਕਾਰੀ ਅਨੁਸਾਰ ਬੀਤੇ ਦਿਨੀਂ 17 ਸਾਲਾ ਨੌਜਵਾਨ ਵਲੋਂ ਕਾੳੂਂਟਡਾੳੂਨ ਦੇ ਸਟੋਰ ਤੇ ਸੈਕਿਓਰਿਟੀ ਗਾਰਡ ਦੇ ਸਿਰ ਤੇ ਮੁੱਕਾ ਮਾਰਿਅਾ ਗਿਅਾ ਸੀ ਅਤੇ ਜਿਸਦੇ ਚੱਲਦੇ ੳੁਸਨੂੰ ਮਿਡਲਮੌਰ ਹਸਪਤਾਲ ਵਿੱਚ ਭਰਤੀ ਕਰਵਾਇਅਾ ਗਿਅਾ ਸੀ ਅਤੇ ਅੱਜ ਸਵੇਰੇ ੳੁਸਦੀ ਮੌਤ ਹੋ ਗਈ ਸੀ |
ਇਸੇ ਦੇ ਚੱਲਦੇ ਮੈਨੂਰੇਵਾ-ਪਾਪਾਕੁਰਾ ਦੇ ਵਾਰਡ ਕੌਂਸਲਰ ਡੈਨੀਅਲ-ਨਿੳੂਮਨ ਨੇ ਕਾਨੂੰਨ ਦੇ ਢਿੱਲੇ ਨਿਯਮਾਂ ਨੂੰ ਲੈ ਕੇ ਕਾਫੀ ਦੁੱਖ ਜਤਾਇਅਾ ਹੈ | ੳੁਨਾਂ ਕਿਹਾ ਕਿ ਇਹ ਸੱਚਮੁੱਚ ਹੀ ਬਹੁਤ ਨਿੰਦਾਯੋਗ ਹੈ ਕਿ ਇੱਕ ਗੰਭੀਰ ਅਪਰਾਧ ਕਰਨ ਵਾਲੇ ਨੂੰ ਜਮਾਨਤ ਇੰਨੀ ਅਸਾਨੀ ਨਾਲ ਮਿਲ ਗਈ | ੳੁਨਾਂ ਅਾਸ ਜਤਾਈ ਕਿ ਭਵਿੱਖ ਵਿੱਚ ਨਿਯਮਾਂ ਵਿੱਚ ਸੁਧਾਰ ਅਾਵੇਗਾ |