ਪਾਪਾਕੁਰਾ ਵਿੱਚ ਵਾਜਿਬ ਕੀਮਤ ਤੇ ਸਰਕਾਰੀ ਸਕੀਮ ਤਹਿਤ ਬਣ ਰਹੇ ਘਰ ਜਲਦ ਹੀ ਹੋਣਗੇ ਤਿਅਾਰ…

0
298

ਅਾਕਲੈਂਡ (28 ਅਪ੍ਰੈਲ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਹਾੳੂਸਿੰਗ ਮੰਤਰੀ ਫਿੱਲ ਟਾਈਫੋਰਡ ਨੇ ਬਿਅਾਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਪਾਪਾਕੁਰਾ ਵਿੱਚ ਜਲਦ ਹੀ 18 ਨਵੇਂ ਘਰ ਕੀਵੀ ਬਿਲਡ ਹੋਮ ਸਕੀਮ ਤਹਿਤ ਅਗਸਤ ਵਿੱਚ ਬਣ ਕੇ ਤਿਅਾਰ ਹੋ ਜਾਣਗੇ | 
ਦੱਸਣਯੋਗ ਹੈ ਕਿ ਇਹ ਸਰਕਾਰ ਦੇ ੳੁਸ ਟਿੱਚੇ ਨੂੰ ਹਾਸਿਲ ਕਰਨ ਦਾ ਪਹਿਲਾ ਪੜਾਅ ਹੋਵੇਗਾ, ਜਿਸ ਤਹਿਤ ਸਰਕਾਰ ਚਾਹੁੰਦੀ ਹੈ ਕਿ ਨਿੳੂਜ਼ੂੀਲੈਂਡ ਵਾਸੀਅਾਂ ਨੂੰ ਵਾਜਿਬ ਕੀਮਤ ਤੇ ਰਹਿਣ ਲਈ ਘਰ ਮਿਲਣ | 
ਦੱਸਣਯੋਗ ਹੈ ਕਿ ਇਸ ਸਕੀਮ ਤਹਿਤ 3 ਬੈੱਡਰੂਮ ਵਾਲਾ ਘਰ $579,000, ਚਾਰ ਬੈੱਡਰੂਮ ਵਾਲਾ ਘਰ $649,000 ਦਾ ਮੁੱਲ ਮਿਲੇਗਾ | ਸਾਲ ਦੇ ਅਖੀਰ ਤੱਕ ਸਰਕਾਰ ਵਲੋਂ 30 ਘਰ ਬਣਾਏ ਜਾਣਗੇ ਅਤੇ ਅਾੳੁਂਦੇ 10 ਸਾਲ ਤੱਕ ਸਰਕਾਰ ਦਾ ਟਿੱਚਾ ਅਜਿਹੇ 100,000 ਘਰ ਬਣਾੳੁਣਾ ਹੈ |