ਪਾਪਾਟੋਏਟੋਏ ਟਾੳੂਨ ਹਾਲ ਵਿੱਚ ਵਿਸਾਖੀ ਦੇ ਰੰਗਾਰੰਗ ਪ੍ਰੋਗਰਾਮ ਨੇ ਬੰਨਿਅਾ ਰੰਗ…

0
430

ਅਾਕਲੈਂਡ (14 ਅਪ੍ਰੈਲ) : ਵਿਰਸਾ ਅਕੈਡਮੀ ਨਿੳੂਜ਼ੀਲੈਂਡ ਅਤੇ ਰੇਡੀਓ ਸਪਾਈਸ ਵਲੋਂ ਪਾਪਾਟੋਏਟੋਏ ਵਿੱਚ "ਵਿਸਾਖੀ ਸ਼ਾਮ" ਨਾਮੀ  ਰੰਗਾਰੰਗ ਪ੍ਰੋਗਰਾਮ ਅਾਯੋਜਿਤ ਕੀਤਾ ਗਿਅਾ ਸੀ | 
ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ੳੁਮਰ ਦੇ ਬੱਚਿਅਾਂ ਵਲੋਂ ਵੱਖੋ-ਵੱਖ ਵੰਨਗੀਅਾਂ ਪੇਸ਼ ਕੀਤੀਅਾਂ ਗਈਅਾਂ | ਇਸ ਮੌਕੇ ਗਾਇਕ ਅਤੇ ਪੇਸ਼ਕਾਰ ਹਰਮੀਕ ਸਿੰਘ, ਗਾਇਕ ਸੱਤਾ ਵੈਰੋਵਾਲੀਅਾ, ਹਰਜੀਤ ਕੌਰ, ਮਨਪ੍ਰੀਤ ਕੌਰ, ਮਨਦੀਪ ਸੰਧੂ ਵਲੋਂ ਅਾਪਣੇ ਗੀਤਾਂ ਨਾਲ ਰੌਣਕ ਲਗਾਈ ਗਈ | ਇਸ ਮੌਕੇ ਗਾਇਕ ਹਰਦੇਵ ਸਿੰਘ ਮਾਹੀਨੰਗਲ ਨੇ ਮਹਿਮਾਨ ਕਲਾਕਾਰ ਵਜੌਂ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਸਰਦਾਰ ਅਜੀਤ ਸਿੰਘ ਰੰਧਾਵਾ ਅਤੇ ਡਾ.ਦਲਜੀਤ ਕੌਰ ਢੀਂਢਸਾ ਵਲੋਂ ਵਿਸਾਖੀ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ |
ਇਸ ਪ੍ਰੋਗਰਾਮ ਵਿੱਚ ਸਰਦਾਰ ਹਰਜੋਤ ਸਿੰਘ ਦੇ ਅਾਰਟ ਅਤੇ ਕੰਧ ਚਿੱਤਰਾਂ ਦੀ ਪ੍ਰਦਰਸ਼ਨੀ, ਸ.ਨਵਤੇਜ ਰੰਧਾਵਾ ਵਲੋਂ ਪਾਕਿਸਤਾਨ ਯਾਤਰਾ ਦੀਅਾਂ ਤਸਵੀਰਾਂ ਪ੍ਰਦਰਸ਼ਿਤ ਕੀਤੀਅਾਂ ਗਈਅਾਂ | ਇਸ ਮੌਕੇ ਲੇਬਰ ਪਾਰਟੀ ਤੋਂ ਬਲਜੀਤ ਸਿੰਘ ਅਤੇ ਜੱਸੀ ਪਾਬਲਾ ਨੇ ਵੀ ਦਰਸ਼ਕਾਂ ਨਾਲ ਅਾਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰੋਗਰਾਮ ਦੇ ਸੰਚਾਲਕ ਲੱਕੀ ਸੈਣੀ, ਨਵਤੇਜ ਰੰਧਾਵਾ ਅਤੇ ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਨਾਂ ਕਲਾਕਾਰਾਂ, ਪੁੱਜੇ ਸਾਰੇ ਦਰਸ਼ਕਾਂ ਅਤੇ ਅਕੈਡਮੀ ਦੇ ਬੱਚਿਅਾਂ ਦੀ ਹੌਸਲਾਵਧਾਈ ਕੀਤੀ |