ਪਾਪਾਟੌਏਟੌਏ ਵਿੱਚ ਹੋਈ ਬੱਸ ਦੁਰਘਟਨਾ ਵਿੱਚ 72 ਸਾਲਾ ਮਹਿਲਾ ਤੇ ਲੱਗੇ ਦੋਸ਼…

0
134

ਅਾਕਲੈਂਡ (15 ਸਤੰਬਰ) :  ਪਾਪਾਟੌਏਟੌਏ ਵਿੱਚ ਹੋਈ ਬੱਸ ਦੁਰਘਟਨਾ ਵਿੱਚ ਪੁਲਿਸ ਵਲੋਂ 72 ਸਾਲਾ ਮਹਿਲਾ ਤੇ ਦੋਸ਼ ਲਗਾਏ ਗਏ ਹਨ | 
ਮਿਲੀ ਜਾਣਕਾਰੀ ਅਨੁਸਾਰ ਟੇਲਰ ਚਾਰਲਸ ਕਿੰਗ ( 23) ਅਤੇ ਜੇਰਮੀ ਟੋਕੋਟਾਈ ਕਾੳੁਕਾਸੀ (34) ਅਪ੍ਰੈਲ 14 ਨੂੰ ਪੂਹੀਨੂਈ ਰੋਡ ਤੇ ਵਾਪਰੀ ਘਟਨਾ ਵਿੱਚ ਮੌਤ ਹੋ ਗਈ ਸੀ |
ਦੱਸਣਯੋਗ ਹੈ ਕਿ ਕਾੳੁਕਾਸੀ ਅਤੇ ਚਾਰਲਸ ਅਲਟਸ ਇੰਟਰਪ੍ਰਾਇਜ਼ਸ ਵਿੱਚ ਕੰਮ ਕਰਦੇ ਸਨ | ਘਟਨਾ ਵਾਪਰਨ ਸਮੇਂ ੳੁਹ ਵੈਲੀ ਅਤੇ ਪੁਹੀਨੂਈ ਰੋਡ ਤੇ ਮੌਜੂਦ ਸਨ, ਜਦੋਂ ੳੁਨਾਂ ਵਿੱਚ ਬੱਸ ਵੱਜੀ ਅਤੇ ਮੌਕੇ ਤੇ ੳੁਨਾਂ ਦੀ ਮੌਤ ਹੋ ਗਈ |
ਹੁਣ ਪੁਲਿਸ ਵਲੋਂ ਇਸ ਮਾਮਲੇ ਦੀ ਛਾਣਬੀਣ ਪੂਰੀ ਕਰ ਲਈ ਗਈ ਹੈ ਅਤੇ 25 ਅਕਤੂਬਰ ਨੂੰ ਦੋਸ਼ੀਅਾਂ ਨੂੰ ਬੇਧਿਅਾਨੇ ਹੋ ਕੇ ਗੱਡੀ ਚਲਾੳੁਣ ਦੇ ਦੋਸ਼ ਹੇਠ ਮੈਨੂਕਾੳੂ ਜਿਲਾ ਅਦਾਲਤ ਵਿੱਚ ਸਜਾ ਸੁਣਾਈ ਜਾਵੇਗੀ |