ਪਾਲਮਰਸਟਨ ਨਾਰਥ ਦਾ ਭਾਰਤੀ ਮੂਲ ਦਾ ਵਿਕਾਸ ਗੌਰ, ਪਿਛਲੇ 11 ਸਾਲਾਂ ਤੋਂ ਚਲਾ ਰਿਹਾ ਗਰੀਬ ਬੱਚਿਆਂ ਦੇ ਲਈ ਸਕੂਲ 

0
105

ਆਕਲੈਂਡ (26 ਸਤੰਬਰ): ਪਾਲਮਰਸਟਨ ਨਾਰਥਦੀ ਫੌਂਟੇਰਾ ਵਿੱਚ ਬਤੌਰ ਇੰਜੀਨੀਅਰ ਕੰਮ ਕਰਦੇ ਵਿਕਾਸ ਗੌਰ ਵਲੋਂ ਪਿਛਲੇ 11 ਸਾਲਾਂ ਤੋਂ ਦਿੱਲੀ ਵਿੱਚ ਕਰਾਸ ਪ੍ਰਾਇਮਰੀ ਨਾਮੀ ਸਕੂਲ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਮੁਫ਼ਤ ਚਲਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਮਹਿਲਾਵਾਂ ਅਤੇ ਵੱਡਿਆਂ ਦੇ ਲਈ ਵੀ ਕਈ ਵੋਕੇਸ਼ਨਲ ਕੋਰਸ ਸਕੂਲ਼ ਵਿੱਚ ਕਰਵਾਏ ਜਾਂਦੇ ਹਨ ਤਾਂ ਜੋ ਉਹ ਆਪਣੇ ਆਪ ਤੇ ਆਤਮ ਨਿਰਭਰ ਹੋ ਸਕਣ।

ਵਿਕਾਸ ਦਾ ਕਹਿਣਾ ਹੈ ਕਿ ਉਸ ਦੇ ਅੰਦਰ ਸਕੂਲ ਖੋਲਣ ਦਾ ਵਿਚਾਰ 11 ਸਾਲ ਪਹਿਲਾਂ ਉਸ ਵੇਲੇ ਆਇਆ ਜਦੋਂ ਉਹ ਇੰਡੀਆ ਆਪਣੇ ਮਾਪਿਆਂ ਨੂੰ ਮਿਲਣ ਗਿਆ ਸੀ ਉਸ ਨੇ ਦੱਸਿਆ ਕਿ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਬੱਚੇ ਪੈਸਿਆਂ ਦੇ ਹੱਥੋਂ ਦੀ ਘਾਟ ਦੇ ਚੱਲਦਿਆਂ ਸਕੂਲ ਨਹੀਂ ਜਾ ਸਕਦੇ ਸਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਸਨੇ ਆਪਣੇ ਪਿਤਾ, ਰਿਸ਼ਤੇਦਾਰਾਂ, ਮਿੱਤਰਾਂ ਦੀ ਮੱਦਦ ਨਾਲ ਕਰਾਸ ਪ੍ਰਾਇਮਰੀ ਸਕੂਲ ਖੋਲ੍ਹਿਆ ਅਤੇ ਦੱਸਿਆ ਕਿ ਉਸ ਵੇਲੇ ਇੱਕ ਅਧਿਆਪਕ ਦੇ ਨਾਲ ਸ਼ੁਰੂ ਕੀਤਾ ਇਹ ਸਕੂਲ ਹੁਣ ਕਈ ਅਧਿਆਪਕਾਂ ਵਾਲਾ ਸਕੂਲ ਬਣ ਚੁੱਕਾ ਹੈ ਅਤੇ ਇੱਥੇ ਵੱਡਿਆਂ ਨੂੰ ਲਈ ਵੀ ਕਈ ਵੋਕੇਸ਼ਨਲ ਕੋਰਸ ਕਰਵਾਏ ਜਾਂਦੇ ਹਨ।

ਵਿਕਾਸ ਨੇ ਦੱਸਿਆ ਕਿ ਭਵਿੱਖ ਵਿੱਚ ਉਸ ਦਾ ਸੁਪਨਾ ਹੈ ਕਿ ਉਹ ਇਸ ਸਕੂਲ ਨੂੰ ਆਪਣੇ ਆਪ ਤੇ ਨਿਰਭਰ ਕਰੇ ਤਾਂ ਜੋ ਸਕੂਲ ਤੇ ਆਉਣ ਵਾਲੇ ਖਰਚਿਆਂ ਲਈ ਕਿਸੇ ਤੇ ਨਿਰਭਰ ਨਾ ਹੋਣਾ ਪਏ।

ਦੱਸਣਯੋਗ ਕਿ ਵਿਕਾਸ ਵਲੋਂ ਆਪਣੀ ਮਾਂ-ਭੂਮੀ ਲਈ ਕੀਤਾ ਗਿਆ ਇਹ ਕਾਰਜ ਸੱਚਮੁੱਚ ਹੀ ਸਲਾਹੁਣਯੋਗ ਹੈ। ਜੇਕਰ ਤੁਸੀਂ ਵਿਕਾਸ ਦੀ ਇਸ ਕਾਰਜ ਵਿੱਚ ਮੱਦਦ ਕਰਨਾ ਚਾਹੁੰਦੇ ਹੋ ਤਾਂ ਇਸ ਈਮੇਲ ਤੇ ਉਸਨਾਲ ਸੰਪਰਕ ਕਰ ਸਕਦੇ ਹੋ।