ਪੀਜਾ ਹੱਟ ਦੇ ਪੰਜਾਬੀ ਮਾਲਕ ਨੇ ਚਾੜੇ ਚੰਦ । ਸਟੂਡੈਟਾਂ ਦਾ ਹੱਕ ਖਾਣ ਚ ਹੋਈ 9 ਮਹੀਨੇ ਘਰ ਚ ਕੈਦ ਦੀ ਸਜਾ ।

0
348

9 ਮਹੀਨੇ ਦੀ ਸਜਾ ਦੇ ਨਾਲ $150,000 ਹੋਇਆ ਜੁਰਮਾਨਾ 

ਆਕਲੈਂਡ (17 ਸਤੰਬਰ): ਭਾਰਤੀ ਮੂਲ ਦਾ ਦਵਿੰਦਰ ਸਿੰਘ ਜੋ ਕੇ ਕ੍ਰਿਸ਼ਨ ਸਿੰਘ ਐਂਡ ਸੰਜ਼ ਲਿਮਟਿਡ ਦੇ ਨਾਮ ਦੇ ਤਹਿਤ ਗੋਰੇ, ਰਿਚਮੰਡ, ਬਲੈਨਹੇਮ ਅਤੇ ਨੈਲਸਨ ਵਿੱਚ ਪੀਜ਼ਾ ਹੱਟ ਦੀਆਂ ਫਰੈਂਚਾਈਜ਼ੀਆਂ ਚਲਾਉਂਦਾ ਹੈ ਅਤੇ ਇਸ ਤੋਂ ਇਲਾਵਾ ਉਸ ਦੇ ਏਕਮ ਫੂਡ ਨਾਮ ਦੇ ਨੈਲਸਨ ਤੇ ਬਲੈਨਹੇਮ ਵਿੱਚ 2 ਫੂਡ ਸਟੋਰ ਵੀ ਚੱਲਦੇ ਹਨ।

ਉਸਦੇ ਆਪਣੇ 12 ਕਰਮਚਾਰੀਆਂ ਦੇ ਸ਼ੋਸ਼ਣ ਕਰਨ ਦੇ 25 ਵੱਖ ਵੱਖ ਦੋਸ਼ ਲੱਗੇ ਸਨ, ਜਿਸ ਵਿੱਚ ਘੱਟ ਤਨਖ਼ਾਹ ਦੇਣ, ਲੋੜ ਤੋਂ ਵੱਧ ਕੰਮ ਕਰਵਾਉਣ, ਸਮੇਂ ਸਿਰ ਤਨਖ਼ਾਹ ਨਾ ਦੇਣ ਜਿਹੇ ਦੋਸ਼ ਸ਼ਾਮਿਲ ਸਨ, ਇਸ ਤੋਂ ਇਲਾਵਾ ਉਸਤੇ 13 ਅਜਿਹੇ ਦੋਸ਼ ਜਿਸ ਵਿੱਚ ਉਸ ਵਲੋਂ ਆਪਣੇ ਕਰਮਚਾਰੀਆਂ ਨੂੰ ਵੀਜ਼ਾ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਮਜਬੂਰ ਕੀਤੇ ਜਾਣਾ ਵੀ ਸ਼ਾਮਿਲ ਸਨ। ਇਹ ਸਾਰੇ ਦੋਸ਼ ਸਾਬਿਤ ਹੋ ਚੁੱਕੇ ਹਨ ਅਤੇ ਸਜਾ ਵਿੱਚ ਉਸਨੂੰ 200 ਘੰਟੇ ਕਮਿਊਨਿਟੀ ਸਰਵਿਸ ਅਤੇ 9 ਮਹੀਨੇ ਲਈ ਹੋਮ ਡਿਟੈਨਸ਼ਨ ਤੋਂ ਇਲਾਵਾ $150,000 ਬਾਰਾਂ ਭਾਰਤੀ ਕਰਮਚਾਰੀਆਂ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਉਸ 'ਤੇ ਇੱਕ ਕਰਮਚਾਰੀ 'ਤੇ ਆਪਣੇ ਘਰ ਦੇ ਕੰਮ ਕਰਵਾਉਣ ਦੇ ਕੰਮ ਦੇ ਦੋਸ਼ ਵੀ ਸਾਬਿਤ ਹੋਏ ਹਨ।