ਪੁਰਾਣੇ ਹੋ ਗਏ ਹਨ ਨਿੳੂਜ਼ੀਲੈਂਡ ਏਅਰ ਫੋਰਸ ਦੇ ਹਰਕਿੳੁਲਸ ਜਹਾਜ, ਸੇਵਾਂਵਾਂ ਨਾਲੋਂ ਜਿਅਾਦਾਤਰ ਸਮਾਂ ਰਹਿੰਦੇ ਹਨ ਰਿਪੇਅਰ ਵਿੱਚ…

0
234

ਅਾਕਲੈਂਡ (6 ਜੁਲਾਈ) : ਏਅਰਫੋਰਸ ਲਈ ਹਰਕਿੳੁਲਸ ਜਹਾਜ ਟ੍ਰਾਂਸਪੋਰਟੇਸ਼ਨ ਲਈ ਕਾਫੀ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾੳੁਂਦੇ ਅਾ ਰਹੇ ਹਨ  | ਨਿੳੂਜ਼ੀਲੈਂਡ ਏਅਰਫੋਰਸ ਦੇ ਜੱਥੇ ਵਿੱਚ 5 ਹਰਕਿੳੁਲਸ ਜਹਾਜ ਹਨ ਅਤੇ ਇਹ ਅੱਧੀ ਸਦੀ ਤੋਂ ਵੀ ਪੁਰਾਣੇ ਹੋ ਚੁੱਕੇ ਹਨ | 
ਜੇਕਰ ਅਾਂਕੜਿਅਾਂ ਦੀ ਮੰਨੀਏ ਤਾਂ ਨਿੳੂਜ਼ੀਲੈਂਡ ਏਅਰ ਫੋਰਸ ਕੋਲ 5 ਹਰਕਿੳੁਲਸ ਜਹਾਜ ਹਨ, ਜਿੰਨਾਂ ਵਿਚੋਂ 3 ਜਹਾਜ ਰਿਪੇਅਰ ਦੇ ਚੱਲਦਿਅਾਂ ਕੰਮ ਵਿੱਚ ਨਹੀਂ ਲਿਅਾਂਦੇ ਜਾ ਸਕਦੇ | 
ਹਾਲਾਂਕਿ ਬੀਤੇ ਸ਼ੁੱਕਰਵਾਰ ਡਿਫੈਂਸ ਮਨਿਸਟਰ ਰੋਨ ਮਾਰਕ ਨੇ ਸੁਰੱਖਿਅਾ ਸਟ੍ਰੈਟਜੀ ਨੂੰ ਲੈ ਕੇ ਬਿਅਾਨ ਜਾਰੀ ਕੀਤੇ, ਪਰ ੳੁਨਾਂ ਨੇ ਹਰਕਿੳੁਲਸ ਜਹਾਜਾਂ ਦੀ ਪਤਲੀ ਹੁੰਦੀ ਹਾਲਤ ਬਾਰੇ ਕੁਝ ਬੋਲਣ ਤੋਂ ੳੁਨਾਂ ਨੇ ਪਰਹੇਜ ਹੀ ਕੀਤਾ |