ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾੳੁਣ ਗਈ ਮਹਿਲਾ ਨੂੰ ਹੀ ਹੋਇਅਾ ਜੁਰਮਾਨਾ…

0
108

ਅਾਕਲੈਂਡ (15 ਜੂਨ) : ਘਟਨਾ ਹੈਂਡਰਸਨ ਪੁਲਿਦ ਸਟੇਸ਼ਨ ਵਿੱਚ 12 ਜੂਨ ਨੂੰ ਵਾਪਰੀ, ਜਦੋਂ ਇੱਕ ਮਹਿਲਾ ਕਿਸੇ ਮਾਮਲੇ ਦੀ ਸ਼ਿਕਾਇਤ ਨੂੰ ਲੈ ਕੇ ੳੁਥੇ ਪੁੱਜੀ ਸੀ, ਪਰ ਪਾਰਕਿੰਗ ਦੀ ਘਾਟ ਦੇ ਚੱਲਦਿਅਾਂ ੳੁਸਨੇ 20 ਸੈੱਲ ਪੀਕਾੱਕ ਡਰਾਈਵ ਦੇ ਸਾਹਮਣੇ ਗੱਡੀ ਪਾਰਕ ਕਰ ਦਿੱਤੀ, ਕਿੳੁਕਿ ਪੁਲਿਸ ਸਟੇਸ਼ਨ ਵਿੱਚ ਜਿਅਾਦਾ ਗੱਡੀਅਾਂ ਪਾਰਕ ਕੀਤੀਅਾਂ ਹੋਈਅਾਂ ਸਨ |
ਜਦੋਂ ੳੁਕਤ ਮਹਿਲਾ ਵਾਪਿਸ ਗੱਡੀ ਕੋਲ ਪੁੱਜੀ ਤਾਂ ੳੁਸਨੇ ਦੇਖਿਅਾ ਕਿ ਇੱਕ ਕਲੈਂਪ ਹੋ ਚੁੱਕੀ ਸੀ ਅਤੇ ਪਾਰਕਿੰਗ ਵਾਲਾ ੳੁਸ ਕੋਲ $200 ਹਰਜਾਨਾ ਮੰਗ ਰਿਹਾ ਸੀ | ਇਥੇ ਦੱਸਣਯੋਗ ਹੈ ਕਿ ੳੁਕਤ ਮਹਿਲਾ ਵਲੋਂ ਜਦੋਂ ਪੁਲਿਸ ਤੋਂ ਮੱਦਦ ਮੰਗੀ ਗਈ, ਤਾਂ ਪੁਲਿਸ ਵਲੋਂ ਵੀ ੳੁਕਤ ਮਹਿਲਾ ਦੀ ਕੋਈ ਮੱਦਦ ਨਹੀਂ ਕੀਤੀ ਗਈ | 
ਪਰ ਜਦੋਂ ਪਾਰਕਿੰਗ ਮੈਨੇਜਰ ਗੋਲਡਨਵਾਰਡ ਨੂੰ ਮਹਿਲਾ ਦੀ ਮਜਬੂਰੀ ਬਾਰੇ ਪਤਾ ਲੱਗਾ ਕਿ ੳੁਹ ਕਿਸੇ ਮਜਬੂਰੀ ਵੱਸ ਪੁਲਿਸ ਸਟੇਸ਼ਨ ਅਾਈ ਸੀ ਤਾਂ ੳੁਸਨੇ ਲਿਖਤੀ ਰੂਪ ਵਿੱਚ ਜੁਰਮਾਨਾ ਮੁਅਾਫ ਕਰਨ ਬਾਰੇ ਕਿਹਾ ਤਾਂ ਜੋ ੳੁਹ ਕੰਪਨੀ ਤੋਂ ਭਰਿਅਾ ਹਰਜਾਨਾ ਵਾਪਿਸ ਕਰਵਾ ਸਕੇ |