ਪੁਲਿਸ ਨੇ ਕੁਈਨਜ਼ਟਾਊਨ ਵਿੱਚ ਸ਼ਰਾਬ ਪੀਣ ਤੇ ਬੈਨ ਲਾਉਣ ਦੀ ਕੀਤੀ ਮੰਗ…

0
167

ਆਕਲੈਂਡ (12 ਸਤੰਬਰ): ਸੜਕਾਂ ਅਤੇ ਸਮੁੰਦਰੀ ਕੰਢਿਆਂ 'ਤੇ ਲਗਾਤਾਰ ਸ਼ਰਾਬੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ, ਜਿੱਥੇ ਕੁਈਨਜ਼ ਟਾਊਨ ਲੇਕਸ ਡਿਸਟ੍ਰਿਕਟ ਕਾਊਂਸਲ ਵੱਲੋਂ ਕਰੇਟ ਡੇਅ (1 ਦਸੰਬਰ ਨੂੰ) ਅਲਕੋਹਲ 'ਤੇ ਬੈਨ ਬਾਰੇ ਕਿਹਾ ਸੀ, ਉੱਥੇ ਹੁਣ ਪੁਲਿਸ ਵੱਲੋਂ ਇਹ ਬੈਨ ਸਾਰਾ ਸਾਲ ਲਗਾਉਣ ਦੀ ਮੰਗ ਕੀਤੀ ਗਈ ਹੈ। 
ਜੇਕਰ ਬੈਨ ਲਾਗੂ ਹੁੰਦਾ ਹੈ ਤਾਂ  ਜਨਤਕ ਜਗਾਹਾਂ 'ਤੇ ਸ਼ਰਾਬ ਪੀਣ ਦਾ ਸਮਾਂ ਅੱਠ ਵਜੇ ਤੱਕ ਕਰ ਦਿੱਤਾ ਜਾਏਗਾ, ਜਦ ਕਿ ਹੁਣ ਦਸ ਵਜੇ ਤੱਕ ਸ਼ਰਾਬ ਜਨਤਕ ਜਗ੍ਹਾ 'ਤੇ ਪੀਤੀ ਜਾ ਸਕਦੀ ਹੈ।
ਆਪਣੇ ਤੱਥ ਨੂੰ ਪ੍ਰਮਾਣਿਤ ਕਰਨ ਦੇ ਲਈ ਪੁਲਿਸ ਵੱਲੋਂ ਕਈ ਫੋਟੋਆਂ ਵੀ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿੱਚ ਲੋਕ ਸ਼ਰਾਬ ਦੇ ਨਸ਼ੇ ਵਿੱਚ ਸਮੁੰਦਰੀ ਕੰਢਿਆਂ ਅਤੇ ਸੜਕਾਂ ਦੇ ਉੱਤੇ ਬੇਸੁੱਧ ਹੋ ਕੇ ਪਏ ਹਨ। ਪੁਲਿਸ ਦਾ ਕਹਿਣਾ ਹੈ ਕਿ ਹਰ ਇੱਕ ਵਿਅਕਤੀ ਨੂੰ ਫੜ੍ਹ ਕੇ ਟਿਕਟ ਜਾਰੀ ਕਰਨਾ ਬਹੁਤ ਔਖਾ ਹੈ ਅਤੇ ਇਹ ਜਨਤਕ ਤੌਰ ਤੇ ਸਾਰਾ ਸਾਲ ਲੱਗਣ ਵਾਲਾ ਬੈਨ ਹੀ ਹੈ ਜੋ ਇਸ ਸਮੱਸਿਆ ਦਾ ਹੱਲ ਕੱਢ ਸਕਦਾ ਹੈ।