ਪੁਸ਼ਪਿੰਦਰ ਸੰਧੂ ਨੇ ਨੌਕਰੀ ਤਾਂ ਗਵਾਈ, ਪਰ ਮਾਲਕ ਤੋਂ ਜਿੱਤੇ $8191…

0
82

ਅਾਕਲੈਂਡ (7 ਜੁਲਾਈ) : ਅਾਕਲੈਂਡ ਦਾ ਰਹਿਣ ਵਾਲਾ ਪੁਸ਼ਪਿੰਦਰ ਸੰਧੂ ਜੋ ਕਿ ਲਾਫਟ ਲਿਮਟਿਡ ਵਿੱਚ ਬਤੌਰ ਬੇਕਰ ਅਾਪਣੀ ਸੇਵਾ ਦੇ ਰਿਹਾ ਸੀ | ਪਰ ਅਾਪਣੇ ਸਹਿ ਕਰਮਚਾਰੀ ਤੇ ਇੱਕ ਮੈਦੇ ਦਾ ਪੇੜਾ ਸੁੱਟਣ ਦੇ ਚੱਲਦਿਅਾਂ ੳੁਸਨੂੰ ਬੀਤੀ ਸਤੰਬਰ ਵਿੱਚ ਅਨਿਅਾਂਪੂਰਵਕ ਨੌਕਰੀ ਤੋਂ ਕੱਢ ਦਿੱਤਾ ਗਿਅਾ | 
ਦਰਅਸਲ ਪੈਨਰੋਜ਼ ਦੀ ੳੁਕਤ ਫੈਕਟਰੀ ਵਿੱਚ ਪੁਸ਼ਪਿੰਦਰ ਨੂੰ ਕੰਮ ਕਰਦਿਅਾਂ 5 ਮਹੀਨੇ ਹੀ ਹੋਏ ਸਨ | ਜਦੋਂ ੳੁਸਨੂੰ ਫੂਡ ਸੇਫਟੀ ਦੇ ਨਿਯਮਾਂ ਦੀ ਅਣਦੇਖੀ ਦੇ ਮੱਦੇਨਜ਼ਰ ੳੁਸਨੂੰ ਇੱਕ ਮੌਖਿਕ ਚੇਤਾਵਨੀ ਦਿੱਤੀ ਗਈ, ਕਿੳੁਕਿ ਕੰਪਨੀ ਦੇ ਅੈਚਅਾਰ ਮੈਨੇਜਰ ਨੇ ੳੁਸਨੂੰ ਬੀਤੀ ਸਤੰਬਰ 6 ਨੂੰ ਅਾਪਣੇ ਸਹਿਕਰਮਚਾਰੀ ਤੇ ਮੈਦਾ ਦਾ ਪੇੜਾ ਸੁੱਟਦਿਅਾ ਦੇਖ ਲਿਅਾ ਸੀ ਅਤੇ ੳੁਸ ਖਿਲਾਫ ਅਾਰੰਭੀ ਕਾਰਵਾਈ ਤੋਂ ਬਾਅਦ ੳੁਸਨੂੰ ਕੰਮ ਤੋਂ ਕੱਢ ਦਿੱਤਾ ਗਿਅਾ |
ਅਾਪਣੇ ਨੌਕਰੀ ਤੋਂ ਕੱਢੇ ਜਾਣ ਨੂੰ ਲੈ ਕੇ ਪੁਸ਼ਪਿੰਦਰ ਨੇ ਇੰਪਲਾਏਮੈਂਟ ਰਿਲੇਸ਼ਨ ਅਥਾਰਟੀ (ਏਰਾ) ਨੂੰ ਸ਼ਿਕਾਇਤ ਕੀਤੀ, ਇਸ ਸ਼ਿਕਾਇਤ ਵਿੱਚ ਪੁਸ਼ਪਿੰਦਰ ਨੇ ਦੱਸਿਅਾ ਕਿ ਇਹ ਇੱਕ ਅਾਮ ਜਿਹੀ ਘਟਨਾ ਸੀ ਅਤੇ ੳੁਸਨੇ ਵੀ ਕਈ ਵਾਰ ਅਾਪਣੇ ਸੂਪਵਾਈਜ਼ਰ ਨੂੰ ਮਜ਼ਾਕ ਵਿੱਚ ਅਜਿਹਾ ਕਰਦੇ ਦੇਖਿਅਾ ਸੀ |
ਏਰਾ ਦੀ ਛਾਣਬੀਣ ਵਿੱਚ ਇਹ ਵੀ ਸਾਹਮਣੇ ਅਾਇਅਾ ਕਿ ਪੁਸ਼ਪਿੰਦਰ ਨੂੰ ਨੌਕਰੀ ਤੋਂ ਕੱਢਣ ਪਿੱਛੇ ਦਿੱਤਾ ਗਿਅਾ ਇਹ ਤਰਕ ਬਿਲਕੁਲ ਸਹੀ ਨਹੀਂ ਸੀ | ਹਾਲਾਂਕਿ ਫੈਸਲੇ ਵਿੱਚ ਇਹ ਦੱਸਿਅਾ ਗਿਅਾ ਕਿ ਪੁਸ਼ਪਿੰਦਰ ਵਲੋਂ ਨਿਯਮਾਂ ਦੀ ਅਣਦੇਖੀ ਕੀਤੀ ਗਈ, ਪਰ ਇਹ ਜੁਰਮ ਇੰਨਾਂ ਵੀ ਵੱਡਾ ਨਹੀਂ ਸੀ ਕਿ ੳੁਸਨੂੰ ਨੌਕਰੀ ਤੋਂ ਕੱਢਿਅਾ ਜਾਵੇ | 
ਹੁਣ ਪੁਸ਼ਪਿੰਦਰ ਸੰਧੂ ਨੂੰ ਕੰਪਨੀ ਵਲੋਂ $3776 ੳੁਸਦੀ ਤਨਖਾਹ ਦੇ, $113 ਕੀਵੀ ਸੇਵਰ ਕੋਂਟਰੀਬਿੳੂਸ਼ਨ ਦੇ, $302 ਛੁੱਟੀਅਾਂ ਦੀ ਤਨਖਾਹ ਦੇ, $4000 ੳੁਸਨੂੰ ਹਰਜਾਨੇ ਵਜੋਂ ਦਿੱਤੇ ਜਾਣ ਦੇ ਹੁਕਮ ਸੁਣਾਏ ਗਏ ਹਨ |