ਪੂਰਬੀ ਅਾਕਲੈਂਡ ਦੀ ਫੈਕਟਰੀ ਵਿੱਚ ਹੋਈ ਹੱਤਿਅਾ ਦੇ ਸਬੰਧ ਵਿੱਚ 18 ਸਾਲਾ ਵਿਅਕਤੀ ਦੀ ਹੋਈ ਗ੍ਰਿਫਤਾਰੀ…

0
69

ਅਾਕਲੈਂਡ (9 ਸਤੰਬਰ) : ਪੂਰਬੀ ਅਾਕਲੈਂਡ ਵਿੱਚ ਸਥਿਤ ਤਾਮਾਕੀ ਦੀ ਫੈਕਟਰੀ ਵਿੱਚ ਸਾਥੀ ਕਰਮਚਾਰੀ ਦੀ ਤੇਜ਼ਧਾਰ ਹਥਿਅਾਰ ਨਾਲ ਹੱਤਿਅਾ ਕਰਨ ਦੇ ਸਬੰਧ ਵਿੱਚ ਪੁਲਿਸ ਵਲੋਂ 18 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ | 
 ਮਿਲੀ ਜਾਣਕਾਰੀ ਅਨੁਸਾਰ ਵਿਅਕਤੀ ਗੰਭੀਰ ਤੌਰ ਤੇ ਜਖਮੀ ਸੀ |ਬੀਤੀ ਰਾਤ 9 ਵਜੇ ਦੇ ਕਰੀਬ ਪੁਲਿਸ ਅਤੇ ਅੈਂਬੁਲੈਂਸ ਮੌਕੇ ਤੇ ਪੁੱਜੀ ਅਤੇ 11 ਵਜੇ ਦੇ ਕਰੀਬ ਪੁਲਿਸ ਵਲੋਂ ਮੌਤ ਦੀ ਪੁੱਸ਼ਟੀ ਕੀਤੀ ਗਈ ਅਤੇ ਛਾਣਬੀਣ ਅਾਰੰਭੀ ਗਈ | 
ਅੱਜ ਪੁਲਿਸ ਵਲੋਂ ਦੋਸ਼ੀ ਨੂੰ ਮੈਨੂਕਾੳੂ ਜਿਲਾ ਅਦਾਲਤ ਵਿੱਚ ਪੇਸ਼ ਕੀਤਾ ਗਿਅਾ ਸੀ | ਇਥੇ ਜਿਕਰਯੋਗ ਹੈ ਕਿ ਪੁਲਿਸ ਵਲੋਂ ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਅਾਂ ਤੇ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ, ਜਿੰਨਾਂ ਦੀ ਭਾਲ ਜਾਰੀ ਹੈ |