ਪੇਜੈਂਟਸ ਅਾਫ ਇੰਡੀਅਾ ਨਿੳੂਜ਼ੀਲੈਂਡ, ਮਾਂਵਾਂ ਧੀਅਾਂ ਮੇਹਰ ਦੁਅਾ ਅਤੇ ਮਨਮੀਤ ਦੁਅਾ ਨੇ ਜਿੱਤਿਅਾ ਖਿਤਾਬ…

0
489

ਅਾਕਲੈਂਡ (3 ਜੂਨ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਅਾਪਣੀ ਮਾਤਾ ਜੀ ਨਾਲ 10 ਮਹੀਨੇ ਪਹਿਲਾਂ ਹੀ ਨਿੳੂਜ਼ੀਲੈਂਡ ਪੁੱਜੀ ਮਨਮੀਤ ਦੁਅਾ ਨੇ ਕਦੇ ਵੀ ਨਹੀਂ ਸੋਚਿਅਾ ਸੀ ਕਿ ਪੇਜੈਂਟਸ ਅਾਫ ਇੰਡੀਅਾ ਦੀ ਪ੍ਰਤੀਯੋਗਿਤਾ  ਵਿੱਚ ੳੁਹ ਅਤੇ ੳੁਸਦੀ ਮਾਂ ਮੇਹਰ ਦੁਅਾ ਦੋਨੋਂ ਹੀ ਖਿਤਾਬੀ ਦਾਅਵੇਦਾਰੀ ਪੇਸ਼ ਕਰਨਗੀਅਾਂ |  
ਪਰ ੳੁਨਾਂ ਦੀ ਮਿਹਨਤ ਰੰਗ ਲੈ ਅਾਈ ਅਤੇ ਪੇਜੈਂਟਸ ਅਾਫ ਇੰਡੀਅਾ ਨਿੳੂਜ਼ੀਲੈਂਡ ਦੀ ਪ੍ਰਤਿਯੋਗਿਤਾ ਵਿੱਚ ਮਨਮੀਤ ਦੁਅਾ ਦੀ ਮਾਤਾ ਮੇਹਰ ਦੁਅਾ ਵਲੋਂ ਮਿਸਿਜ਼ ਇੰਡੀਅਾ ਗਲੋਬ ਅੈਂਨਜ਼ੈਡ ਦਾ ਖਿਤਾਬ ਜਿੱਤਿਅਾ ਗਿਅਾ ਅਤੇ ਮਨਮੀਤ ਦੁਅਾ ਵਲੋਂ ਮਿਸ ਇੰਡੀਅਾ ਵਰਲਡ ਵਾਈਡ ਨਿੳੂਜ਼ੀਲੈਂਡ ਦਾ ਖਿਤਾਬ ਜਿੱਤਿਅਾ ਗਿਅਾ | ਇਸ ਤੋਂ ਇਲਾਵਾ ਮਨਮੀਤ ਦੁਅਾ ਨੇ ਚੰਗਾ ਬੀਚ ਵੇਅਰ ਅਤੇ ਪੋਟੈਸ਼ਲ ਮਾਡਲ ਦਾ ਖਿਤਾਬ ਵੀ ਅਾਪਣੇ ਨਾਮ ਕਰਵਾਇਅਾ | ਮੇਹਰ ਦੁਅਾ ਵਲੋਂ ਮਿਸਿਜ਼ ਫੋਟੋਜੈਨਿਕ ਦਾ ਖਿਤਾਬ ਵੀ ਅਾਪਣੇ ਨਾਮ ਕਰਵਾਇਅਾ ਗਿਅਾ | 
ਇਸ ਦਾਅਵੇਦਾਰੀ ਨੂੰ ਅਾਪਣੇ ਨਾਮ ਕਰਵਾ ਕੇ ਦੋਨੋਂ ਮਾਂਵਾ ਧੀਅਾਂ ਹੀ ਬਹੁਤ ਖੁਸ਼ ਹਨ, ਕਿੳੁਕਿ ੳੁਨਾਂ ਵਲੋਂ ਨਿੳੂਜ਼ੀਲੈਂਡ ਪੁੱਜਣ ਦੇ 10 ਮਹੀਨੇ ਬਾਅਦ ਹੀ ਇੰਨੀ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ |