ਪੈਟਰੋਲ ਦੇ ਭਾਅ ਪੁੱਜਣਗੇ $3 ਪ੍ਰਤੀ ਲਿਟਰ…

0
752

ਅਾਕਲੈਂਡ (22 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਰੋਡ ਟ੍ਰਾਂਸਪੋਰਟ ਦੇ ਮੁਖੀ ਕੈਨ ਸ਼ੈਰਲੀ ਦਾ ਕਹਿਣਾ ਹੈ ਕਿ ਨਿੳੂਜ਼ੀਲੈਂਡ ਵਿੱਚ ਅਾੳੁਂਦੇ 6 ਮਹੀਨਿਅਾਂ ਵਿੱਚ ਪੈਟਰੋਲ ਦਾ ਭਾਅ $3 ਪ੍ਰਤੀ ਲਿਟਰ ਤੱਕ ਪੁੱਜੇਗਾ |
ਦੱਸਣਯੋਗ ਹੈ ਕਿ ਇਸ ਵੇਲੇ ਪੈਟਰੋਲ ਦਾ ਨਿੳੂਜ਼ੀਲੈਂਡ ਵਿੱਚ ਮੁੱਲ $2.10 ਪ੍ਰਤੀ ਲਿਟਰ ਹੈ | ਕੈਨ ਦੀ ਇਹ ਗੱਲ ਅੈਮਬੀਅਾਈਏ ਦੀ ੳੁਸ ਗੱਲ ਨੂੰ ਸਾਰਥਕ ਕਰਦੀ ਹੈ, ਜਿਸ ਵਿੱਚ ਕਿਹਾ ਗਿਅਾ ਸੀ ਕਿ ਨਿੳੂਜ਼ੀਲੈਂਡ ਦੁਨੀਅਾਂ ਭਰ ਦੀ ਮਹਿੰਗਾਈ ਤੋਂ ਬੱਚ ਨਹੀਂ ਸਕਦਾ | ਕਿੳੁਕਿ ਅਸੀਂ ੳੁਤਪਾਦ ਗਲੋਬਲ ਮਾਰਕੀਟ ਤੋਂ ਖ੍ਰੀਦਦੇ ਹਾਂ, ਜਿਸਦੇ ਚੱਲਦੇ ਮਹਿੰਗਾਈ ਤੋਂ ਬਚਣਾ ਸੰਭਵ ਨਹੀਂ ਹੈ |