ਪੈਟਰੋਲ ਪੰਪ ਤੇ ਕਰਮਚਾਰੀ ਦੀ ਹਿੰਮਤ ਨੇ ਲੁੱਟ ਦੀ ਘਟਨਾ ਹੋਣ ਤੋਂ ਰੋਕੀ…

0
183

ਅਾਕਲੈਂਡ (4 ਜੂਨ) 🙁 ਐਨ ਜੈਡ ਪੰਜਾਬੀ ਨਿਊਜ਼ ਬਿਊਰੋ )
ਪਾਲਮਰਸਟਨ ਨੋਰਥ ਵਿੱਚ ਸਥਿਤ ਪੈਟਰੋਲ ਪੰਪ ਤੇ ਇੱਕ ਕਰਮਚਾਰੀ ਦੁਅਾਰਾ ਬੜੀ ਹਿੰਮਤ ਦਿਖਾੳੁਂਦਿਅਾਂ ਲੁੱਟ ਦੀ ਵਾਰਦਾਤ ਨੂੰ ਨਾਕਾਮ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਗਈ ਹੈ | 
ਘਟਨਾ ਬੀਤੀ ਰਾਤ 8:30 ਵਜੇ ਪੀਓਨੀਰ ਹਾਈਵੇਅ ਤੇ ਸਥਿਤ ਮੋਬਿੱਲ ਸਟੇਸ਼ਨ ਤੇ ਵਾਪਰੀ, ਜਦੋਂ ਪੈਟਰੋਲ ਪੰਪ ਤੇ ਛੁਰੇ ਦੇ ਨਾਲ ਵਿਅਕਤੀ ਅਾ ਵੜਿਅਾ ਅਤੇ ੳੁਸਨੇ ਨਕਦੀ ਦੀ ਮੰਗ ਕੀਤੀ | 
ਪਹਿਲਾਂ ਤਾਂ ਕਰਮਚਾਰੀ ਨੇ ੳੁਸਨੂੰ ਨਕਦੀ ਦੇ ਦਿੱਤੀ, ਪਰ ਫਿਰ ਅਚਾਨਕ ੳੁਕਤ ਕਰਮਚਾਰੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਅਾ ਅਤੇ ੳੁਸਨੇ ਭੱਜਦੇ ਹੋਏ ਲੁਟੇਰੇ ਤੋਂ ਸਾਰਾ ਪੈਸਾ ਖੋ ਲਿਅਾ ਅਤੇ ੳੁਸਨੂੰ ਭਜਾੳੁਣ ਵਿੱਚ ਸਫਲ ਰਿਹਾ | ਪੁਲਿਸ ਵਲੋਂ ਇਲਾਕੇ ਦੀ ਛਾਣਬੀਣ ਜਾਰੀ ਹੈ ਅਤੇ ਇਸ ਸਾਰੀ ਘਟਨਾ ਵਿੱਚ ਕਰਮਚਾਰੀ ਬਿਲਕੁਲ ਸੁਰੱਖਿਅਤ ਹੈ |