ਪੈੱਕ ਅੈਂਡ ਸੇਵ ਸਟੋਰ ਦੇ ਕਰਮਚਾਰੀਅਾਂ ਨੇ ਕੀਤੀ ਹੜਤਾਲ…

0
115

ਅਾਕਲੈਂਡ (16 ਜੂਨ) : ਹੇਸਟਿੰਗਜ਼ ਦੇ ਪੈੱਕ ਅੈਂਡ ਸੇਵ ਸਟੋਰ ਦੇ ਕਰਮਚਾਰੀਅਾਂ ਵਲੋਂ ਅਾਪਣੀ ਤਨਖਾਹ ਵਧਾੳੁਣ ਦੇ ਚੱਲਦਿਅਾਂ ਹੜਤਾਲ ਕਰਨ ਦੀ ਜਾਣਕਾਰੀ ਸਾਹਮਣੇ ਅਾਈ ਹੈ | 
40 ਦੇ ਨਜ਼ਦੀਕ ਕਰਮਚਾਰੀ ਅੱਜ ਹੱਥ ਵਿੱਚ ਬੋਰਡ ਲੈ ਕੇ ਸਟੋਰ ਦੇ ਬਾਹਰ ਘੁੰਮਦੇ ਹੋਏ ਸਾਫ ਤੌਰ ਤੇ ਦਿਖਾਈ ਦਿੱਤੇ ਅਤੇ ਨਾਲ ਹੀ ੳੁਨਾਂ ਨੇ ਸਟੋਰ ਤੇ ਅਾੳੁਣ ਵਾਲੇ ਗ੍ਰਾਹਕਾਂ ਨੂੰ ਅਾਪਣੀਅਾਂ ਸਮੱਸਿਅਾਂਵਾਂ ਤੋਂ ਜਾਣੂ ਕਰਵਾਇਅਾ | 
ਇਸ ਸਬੰਧਿਤ ਫਰਸਟ ਯੁਨੀਅਨ ਅਾਰਗਨਾਈਜ਼ਰ ਮਾਈਕ ਮੈੱਕਨੈਮ ਨੇ ਦੱਸਿਅਾ ਕਿ ਸਾਡੀ ਯੁਨੀਅਨ ਮਾਲਕਾਂ ਨਾਲ ਹਮੇਸ਼ਾਂ ਹੀ ਕਰਮਚਾਰੀਅਾਂ ਦੇ ਹੱਕਾਂ ਨੂੰ ਲੈ ਕੇ ਲੜਨ ਲਈ ਤਿਅਾਰ ਰਹਿੰਦੀ ਹੈ ਅਤੇ ਪੈੱਕ ਅੈਂਡ ਸੇਵ ਦੇ ਕਰਮਚਾਰੀਅਾਂ ਵਲੋਂ ਚੁੱਕਿਅਾ ਗਿਅਾ ਇਹ ਕਦਮ ਬਹੁਤ ਵਧੀਅਾ ਅਤੇ ਪ੍ਰਭਾਵਸ਼ਾਲੀ ਹੋਵੇਗਾ |