ਪ੍ਰਧਾਨ ਮੰਤਰੀ ਜੈਸਿੰਡਾ ਅਾਰਡੈਨਜ਼ ਅਾਪਣੀ ਧੀ ਨੇਵੇ ਨਾਲ ਪੁੱਜੀ ਵੈਲਿੰਗਟਨ…

0
132

ਅਾਕਲੈਂਡ (4 ਅਗਸਤ) : ਪ੍ਰਧਾਨ ਮੰਤਰੀ ਜੈਸਿੰਡਾ ਅਾਰਡੈਨਜ਼ ਅਾਪਣੀ ਧੀ ਨੇਵੇ ਟੀ ਅਾਰੋਹਾ ਅਾਰਡੈਨਜ਼ ਗੇਅਫੋਰਡ ਅਤੇ ਅਾਪਣੇ ਪਾਰਟਨਰ ਕਲਾਰਕ ਗੇੇਅ ਫੋਰਡ ਨਾਲ ਪਾਰਲੀਮੈਂਟ ਵਿੱਚ ਵਾਪਸੀ ਕਰਨ ਲਈ ਵੈਲਿੰਗਟਨ ਪੁੱਜ ਗਏ ਹਨ | 
ਅਾਪਣੀ ਧੀ ਦੇ ਜਨਮ ਤੋਂ ਬਾਅਦ ਅਤੇ 6 ਹਫਤਿਅਾਂ ਦੀ ਮੈਟਰਨਿਟੀ ਲੀਵ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਅਾਰਡੈਨਜ਼ ਵੀਰਵਾਰ ਨੂੰ ਸਰਕਾਰੀ ਕੰਮਕਾਜ ਸੰਭਾਲਣਗੇ | 
ਵੈਲਿੰਗਟਨ ਹਵਾਈ ਅੱਡੇ ਤੇ ਪਹੁੰਚ ਕੇ ਬਾਅਦ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਨੈਲਸਨ ਦੇ ਨੈਲਲੈਂਡ ਸੰਗੀਤ ਕਾਲਜ ਵਿੱਚ ਪੁੱਜੀ | 
ਹੁਣ ਪ੍ਰਧਾਨ ਮੰਤਰੀ ਜੈਸਿੰਡਾ ਅਾਰਡੈਨਜ਼ ਅਾਪਣੇ ਪਰਿਵਾਰ ਦੇ ਨਾਲ  ਸਰਕਾਰੀ ਘਰ ਵਿੱਚ ਰਹਿਣਗੇ | ਸਤੰਬਰ ਵਿੱਚ ਪ੍ਰਧਾਨ ਮੰਤਰੀ ਜੈਸਿੰਡਾ ਅਾਰਡੈਨਜ਼ ਅਾਪਣੀ ਧੀ ਨੇਵੇ ਨਾਲ ਯੁਨਾਇਟਡ ਨੇਸ਼ਨਜ਼ ਦੀ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣਗੇ |