ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੱਕ ਵਾਰ ਫਿਰ ਤੋਂ ਵਧਾਇਆ ਨਿਊਜ਼ੀਲੈਂਡ ਵਾਸੀਆਂ ਦਾ ਮਾਣ 

0
85

ਚੁਣੀ ਗਈ ਆਸਟਰੇਲੀਆ ਦੀ ਸਭ ਤੋਂ ਵਿਸ਼ਵਾਸਯੋਗ ਰਾਜਨੀਤਿਕ ਸ਼ਖ਼ਸੀਅਤ 

ਆਕਲੈਂਡ (9 ਮਈ, ਹਰਪ੍ਰੀਤ ਸਿੰਘ): ਆਸਟਰੇਲੀਆ ਵਿੱਚ ਚੋਣਾਂ ਹੋਣ ਨੂੰ ਸਿਰਫ਼ ਦੋ ਹਫ਼ਤੇ ਦਾ ਸਮਾਂ ਰਹਿ ਗਿਆ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਮਿਲਵਰਡ ਬ੍ਰਾਊਨ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਆਸਟਰੇਲੀਆ ਵਾਸੀਆਂ ਨੂੰ ਸਭ ਤੋਂ ਭਰੋਸੇਯੋਗ ਰਾਜਨੀਤਕ ਸ਼ਖ਼ਸ਼ੀਅਤ ਉਨ੍ਹਾਂ ਦਾ ਕੋਈ ਲੀਡਰ ਨਹੀਂ ਬਲਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਲੱਗੀ। ਇਸ ਸਰਵੇਖਣ ਵਿੱਚ ਉਨ੍ਹਾਂ ਨੂੰ 100 ਵਿੱਚੋਂ 77 ਨੰਬਰ ਦਿੱਤੇ ਗਏ।
ਇਸ ਸਰਵੇਖਣ ਵਿੱਚ ਦੂਸਰੇ ਨੰਬਰ 'ਤੇ ਲੇਬਰ ਪਾਰਟੀ ਦੇ ਲੀਡਰ ਆਫ ਸੀਨੇਟ ਪੈਨੀ ਵਾਂਗ ਚੁਣੇ ਗਏ।

ਸੱਚਮੁੱਚ ਨਿਊਜੀਲੈਂਡ ਵਾਸੀਆਂ ਲਈ ਇਹ ਕਿਤੇ ਨਾ ਕਿਤੇ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਦੂਜੇ ਦੇਸ਼ ਆਸਟ੍ਰੇਲੀਆ ਦੀ ਧਰਤੀ 'ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਇੱਕ ਵਿਸ਼ਵਾਸਯੋਗ ਸ਼ਖ਼ਸੀਅਤ ਚੁਣਿਆ ਗਿਆ ਹੈ।