ਪ੍ਰਧਾਨ ਮੰਤਰੀ ਵੀਨਸਟਨ ਪੀਟਰਜ਼ ਨੇ ਅਾਸਟ੍ਰੇਲੀਅਾ ਨੂੰ ਕਿਹਾ ਅਾਪਣਾ ਰਾਸ਼ਟਰੀ ਝੰਡਾ ਬਦਲਣ ਲਈ…

0
177

ਅਾਕਲੈਂਡ (24 ਜੁਲਾਈ) : ਨਿੳੂਜ਼ੀਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਵੀਨਸਟਨ ਪੀਟਰਜ਼ ਵਲੋਂ ਅਾਸਟ੍ਰੇਲੀਅਾ ਨਾਲ ਸ਼ੁਰੂ ਹੋਈ ਸ਼ਬਦਾਂ ਦੀ ਜੰਗ ਵਿੱਚ ਪਹਿਲ ਕਰਦਿਅਾਂ, ਅਾਸਟ੍ਰੇਲੀਅਾ ਤੇ ਨਿੳੂਜ਼ੀਲੈਂਡ ਦੇ ਝੰਡੇ ਦੀ ਨਕਲ ਕਰਨ ਦੇ ਦੋਸ਼ ਲਗਾਏ ਹਨ ਅਤੇ ਅਾਸਟ੍ਰੇਲੀਅਾ ਸਰਕਾਰ ਨੂੰ ਝੰਡਾ ਬਦਲਣ ਲਈ ਕਿਹਾ ਹੈ |
ੳੁਨਾਂ ਕਿਹਾ ਕਿ ਅਾਸਟ੍ਰੇਲੀਅਾ ਸਰਕਾਰ ਕਈ ਦਸ਼ਕਾਂ ਤੋਂ ਇਸ ਝੰਡੇ ਦੀ ਵਰਤੋ ਕਰ ਰਹੀ ਹੈ ਅਤੇ ਹੁਣ ਸਮਾਂ ਅਾ ਗਿਅਾ ਹੈ ਕਿ ੳੁਹ ਸਾਡੇ ਰਾਸ਼ਟਰੀ ਝੰਡੇ ਦੀ ਨਕਲ ਨਾ ਕਰਨ ਅਤੇ ਅਾਪਣੇ ਰਾਸ਼ਟਰੀ ਝੰਡੇ ਨੂੰ ਬਦਲਣ |
ੳੁਨਾਂ ਟੀਵੀ ਤੇ ਇੰਟਰਵਿੳੂ ਦੌਰਾਨ ਇਸ ਸਬੰਧਿਤ ਬੋਲਦਿਅਾਂ ਕਿਹਾ ਕਿ ਨਿੳੂਜ਼ੀਲੈਂਡ ਵਲੋਂ 24 ਮਾਰਚ 1902 ਨੂੰ ਅੱਜ ਦੇ ਰਾਸ਼ਟਰੀ ਝੰਡੇ ਨੂੰ ਅਪਣਾਇਅਾ ਗਿਅਾ ਸੀ, ਜਦਕਿ ਅਾਸਟ੍ਰੇਲੀਅਾ ਵਲੋਂ ਅਾਪਣੇ ਰਾਸ਼ਟਰੀ ਝੰਡੇ ਨੂੰ 1954 ਵਿੱਚ 50 ਸਾਲ ਬਾਅਦ ਅਪਣਾਇਅਾ ਗਿਅਾ ਸੀ | ੳੁਨਾਂ ਕਿਹਾ ਕਿ ਅਾਸਟ੍ਰੇਲੀਅਾ ਨੂੰ ਇਹ ਮੰਨਣਾ ਚਾਹੀਦਾ ਹੈ ਕਿ ੳੁਨਾਂ ਵਲੋਂ ਸਾਡੇ ਰਾਸ਼ਟਰੀ ਝੰਡੇ ਦੇ ਡਿਜ਼ਾਈਨ ਦੀ ਨਕਲ ਕੀਤੀ ਗਈ ਹੈ | 
ਇਥੇ ਦੱਸਣਯੋਗ ਹੈ ਕਿ ਵੀਨਸਟਨ ਪੀਟਰਜ਼ ਵਲੋਂ ਇਹ ਮੰਗ ੳੁਸ ਫੈਸਲੇ ਤੋਂ ਬਾਅਦ ਕੀਤੀ ਗਈ ਹੈ | ਜਿਸ ਵਿੱਚ ਅਾਸਟ੍ਰੇਲੀਅਾ ਵਲੋਂ ਨਿੳੂਜ਼ੀਲੈਂਡ ਦੇ ਕੁਝ ਨਾਗਰਿਕਾਂ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਡਿਪੋਰਟ ਕਰ ਦਿੱਤਾ ਗਿਅਾ ਸੀ | 
ਜਿਕਰਯੋਗ ਹੈ ਕਿ ਅਾਸਟ੍ਰੇਲੀਅਾ ਵਿੱਚ ਡਿਪੋਰਟੇਸ਼ਨ ਦੇ ਕਾਨੂੰਨ ਸਖਤ ਕੀਤੇ ਨੂੰ 4 ਸਾਲ ਦਾ ਸਮਾਂ ਹੋ ਗਿਅਾ ਹੈ ਅਤੇ ੳੁਸ ਤੋਂ ਬਾਅਦ ਹਜ਼ਾਰਾਂ ਨਿੳੂਜ਼ੀਲੈਂਡ ਵਾਸੀਅਾਂ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ | ਜਦਕਿ ਨਿੳੂਜ਼ੀਲੈਂਡ ਵਲੋਂ ਪਿਛਲੇ ਚਾਰ ਸਾਲਾਂ ਵਿੱਚ 9 ਅਾਸਟ੍ਰੇਲੀਅਾਈ ਹੀ ਡਿਪੋਰਟ ਕੀਤੇ ਸਨ |