ਪ੍ਰਮਾਤਮਾ ਦੀ ਲਿਖੀ ਨੂੰ ਸੱਚ ਅਤੇ ਡਾਕਟਰਾਂ ਦੀ ਭਵਿੱਖਵਾਣੀ ਨੂੰ ਝੂਠਲਾੳੁਂਦੀ ਨਿੳੂਜ਼ੀਲੈਂਡ ਦੀ 2 ਸਾਲਾ ਬੱਚੀ…

0
154

ਅਾਕਲੈਂਡ (14 ਜੁਲਾਈ) : ਮੈਡੀ ਜਿਸਨੂੰ ਕਿ ਅਜਿਹੀ ਬਹੁਤ ਘੱਟ ਹੋਣ ਵਾਲੀ ਜਨੈਟਿਕ ਬਿਮਾਰੀ ਟਾਈਪ 2 ਫੀਫਰ ਸਿੰਡਰੋਮ ਹੈ, ਜੋ ਕਿ 100,000 ਬੱਚਿਅਾਂ ਵਿਚੋਂ ਸਿਰਫ 1 ਨੂੰ ਹੀ ਹੁੰਦੀ ਹੈ | 
ਡਾਕਟਰਾਂ ਅਨੁਸਾਰ ਇਸ ਬਿਮਾਰੀ ਦੇ ਚੱਲਦਿਅਾਂ ਮੈਡੀ ਜਨਮ ਦੇ ਸਿਰਫ 2 ਹਫਤਿਅਾਂ ਤੱਕ ਹੀ ਜਿੰਦਾ ਰਹਿ ਸਕਦੀ ਹੈ, ਪਰ ਹੁਣ ਮੈਡੀ 2 ਸਾਲ ਦੀ ਹੋ ਗਈ ਹੈ | ੳੁਸਦੀ ਮਾਂ ਅਨੁਸਾਰ ੳੁਹ ਸੱਚਮੁੱਚ ਹੀ ਬਹੁਤ ਤਾਕਤਵਰ ਬੱਚੀ ਹੈ, ਜਿਸਨੇ ਡਾਕਟਰਾਂ ਵਲੋਂ ਕੀਤੀ ਇਸ ਭਵਿੱਖਵਾਣੀ ਨੂੰ ਝੁਠਲਾ ਦਿੱਤਾ ਹੈ | 
ਹਾਲਾਂਕਿ ਮੈਡੀ ਅਾਪਣੀ ੳੁਮਰ ਦੇ ਬੱਚਿਅਾਂ ਦੇ ਮੁਤਾਬਿਕ ਕਾਫੀ ਕੁਝ ਬੋਲ ਅਤੇ ਕਰ ਨਹੀਂ ਸਕਦੀ ਅਤੇ ੳੁਸਨੂੰ ਲਗਾਤਾਰ ਡਾਕਟਰਾਂ ਦੀ ਲੋੜ ਪੈਂਦੀ ਹੈ, ਪਰ ਫਿਰ ਵੀ ੳੁਹ ਅਾਪਣੀ ਮਾਂ ਦੀ ਦੁਲਾਰੀ ਹੈ ਅਤੇ ਹੱਸ-ਖੇਡ ਕੇ ਅਾਪਣੀ ਜਿੰਦਗੀ ਗੁਜ਼ਾਰ ਰਹੀ ਹੈ |