ਪੰਜਾਬੀ ਡਰਾਈਵਰ ਵੀਰਾਂ ਦੀ ਬਹੁ-ਗਿਣਤੀ ਵਾਲੀ ਆਕਲੈਂਡ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਆਕਲੈਂਡ ਕੋ-ਓਪ ਟੈਕਸੀ ਦੀਆਂ ਅੱਜ ਪਈਆਂ ਵੋਟਾਂ

0
409

ਆਕਲੈਂਡ (7 ਅਗਸਤ): ਆਕਲੈਂਡ ਦੀ ਸਭ ਤੋਂ ਵੱਡੀ ਟੈਕਸੀ ਕੰਪਨੀ ਆਕਲੈਂਡ ਕੋ-ਓਪ ਦੀਆਂ ਅੱਜ ਵੋਟਾਂ ਪਈਆਂ। ਪੂਰੀਆਂ ਵੋਟਾਂ ਲੱਗਭੱਗ 700 ਸਨ ਅਤੇ ਜਿਨ੍ਹਾਂ ਵਿੱਚੋਂ ਪੰਜਾਬੀ ਟੈਕਸੀ ਵੀਰਾਂ ਦੀਆਂ 300 ਦੇ ਲੱਗਭੱਗ ਵੋਟਾਂ ਸਨ।

ਜਿਹੜੇ ਪੰਜ ਉਮੀਦਵਾਰ ਚੋਣਾਂ ਵਿੱਚ ਖੜੇ ਹੋਏ ਉਨ੍ਹਾਂ ਦੇ ਨਾਮ ਆਂਚਾ ਚਿਤਰਾਂਜਨ, ਕਿਮ ਹਾਕ-ਊਲ, ਕਮਲਜੀਤ ਸਿੰਘ, ਮਨਜੀਤ ਸਿੰਘ, ਸੰਤੋਖ ਸਿੰਘ, ਅਬਦੁਲ ਜਾਇਮ।

ਅੱਜ ਦੀ ਹੋਈ ਵੋਟਿੰਗ ਵਿੱਚ 625 ਵੋਟਾਂ ਪਈਆਂ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ, ਕਿਉਂਕਿ ਅੱਜ ਤੱਕ ਚੋਣਾਂ ਵਿੱਚ ਇਨ੍ਹੀਆਂ ਵੋਟਾਂ ਨਹੀਂ ਪਈਆਂ। ਉਮੀਦਵਾਰਾਂ ਵਿੱਚ ਸਭ ਤੋਂ ਮਜਬੂਤ ਦਾਅਵੇਦਾਰੀ ਕ੍ਰਮਵਾਰ ਆਂਚਾ ਚਿਤਰਾਂਜਨ, ਮਨਜੀਤ ਸਿੰਘ, ਕਮਲਜੀਤ ਸਿੰਘ, ਸੰਤੋਖ ਸਿੰਘ, ਅਬਦੁਲ ਜਾਇਮ ਅਤੇ ਕਿਮ ਹਾਕ-ਊਲ ਦੀ ਮੰਨੀ ਜਾ ਰਹੀ ਸੀ।

ਇਨ੍ਹਾਂ ਵਿੱਚੋਂ 2 ਉਮੀਦਵਾਰ ਜੈਤੂ ਐਲਾਨੇ ਜਾਣਗੇ। ਵੋਟਾਂ ਦਾ ਨਤੀਜਾ ਹੁਣ ਤੋਂ ਦੋ ਘੰਟਿਆਂ ਤੱਕ ਐਲਾਨ ਦਿੱਤਾ ਜਾਏਗਾ ਅਤੇ ਤੁਰੰਤ ਇਸਨੂੰ ਅਪਡੇਟ ਕੀਤਾ ਜਾਏਗਾ। ਜੇਤੂ ਉਮੀਦਵਾਰ ਕੰਪਨੀ ਲਈ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਦੇਣਗੇ।ਜਿਕਰਯੋਗ ਹੈ ਕਿ ਹਰ ਸਾਲ ਦੋ ਡਾਇਰੇਕਟਰਾਂ ਦੀ ਚੋਣ ਇਸੇ ਢੰਗ ਨਾਲ ਹੁੰਦੀ ਹੈ ਅਤੇ ਇਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਹੁੰਦਾ ਹੈ। 

ਇਨ੍ਹਾਂ ਚੋਣਾਂ ਦੌਰਾਨ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਕਿਸੇ ਵੀ ਪੰਜਾਬੀ ਉਮੀਦਵਾਰ ਵਲੋਂ ਦੂਜੇ ਪੰਜਾਬੀ ਉਮੀਦਵਾਰ ਤੇ ਚਿੱਕੜ ਆਦਿ ਨਹੀਂ ਸੁੱਟਿਆ ਗਿਆ ਬਲਕਿ ਬੜੇ ਸਲੀਕੇ ਭਰੇ ਢੰਗ ਨਾਲ ਇਹ ਚੋਣ ਲੜੀ ਗਈ।