ਪੱਛਮੀ ਅਾਕਲੈਂਡ ਵਿੱਚ ਫਿਰ ਤੋਂ ਘਰਾਂ ਦੀ ਬਿਜਲੀ ਹੋਈ ਗੁੱਲ…

0
345

ਅਾਕਲੈਂਡ (14 ਅਪ੍ਰੈਲ) : ਪੱਛਮੀ ਅਾਕਲੈਂਡ ਵਿੱਚ ਕਾਫੀ ਜਿਅਾਦਾ ਘਰਾਂ ਦੀ ਬਿਜਲੀ ਗੁੱਲ ਹੋਣ ਦੀ ਖਬਰ ਸਾਹਮਣੇ ਅਾਈ ਹੈ | ਪਰ ਬਿਜਲੀ ਜਾਣ ਦਾ ਕਾਰਨ ਖਰਾਬ ਮੌਸਮ ਨਹੀਂ ਬਲਕਿ ਸਬਸਟੇਸ਼ਨ ਦਾ ਓਵਰਲੋਡ ਹੋਣਾ ਦੱਸਿਅਾ ਜਾ ਰਿਹਾ ਹੈ | ਇਸ ਗੱਲ ਦੀ ਪੁਸ਼ਟੀ ਵੈਕਟਰ ਪਾਵਰ ਦੇ ਬੁਲਾਰੇ ਵਲੋਂ ਕੀਤੀ ਗਈ ਅਤੇ ੳੁਨਾਂ ਕਿਹਾ ਕਿ ਅਸੀਂ ਇਹ ਸੇਵਾ ਜਲਦ ਹੀ ਬਹਾਲ ਕਰਨ ਦੀ ਕੋਸ਼ਿਸ਼ ਕਰਾਂਗੇ | 
ਦੱਸਣਯੋਗ ਹੈ ਕਿ ਕਈ ਘਰਾਂ ਦੀ ਬਿਜਲੀ ਤਾਂ ਸ਼ਾਮ 6:10 ਤੋਂ ਗਈ ਦੱਸੀ ਜਾ ਰਹੀ ਹੈ | ਜਿਹੜੇ ਖੇਤਰ ਜਿਅਾਦਾ ਪ੍ਰਭਾਵਿਤ ਹਨ, ੳੁਨਾਂ ਵਿੱਚ ਗਲੈਨ ਈਡਨ, ਨਿੳੂਲਿਨ, ਗ੍ਰੀਨ ਬੇਅ ਸ਼ਾਮਿਲ ਹੈ | ਇਥੇ ਇਹ ਵੀ ਜਿਕਰਯੋਗ ਹੈ ਕਿ ਮੰਗਲਵਾਰ ਰਾਤ ਅਾਏ ਤੂਫਾਨ ਦੇ ਚੱਲਦੇ ਜਿੱਥੇ 105,000 ਦੀ ਬਿਜਲੀ ਗੁੱਲ ਹੋਈ ਸੀ, ੳੁਨਾਂ ਵਿਚੋਂ ਅਜੇ ਵੀ 11,000 ਘਰਾਂ ਦੀ ਬਿਜਲੀ ਅਾੳੁਣੀ ਬਾਕੀ ਹੈ |