ਫਿਕਸਟਨ ਵਿੱਚ ਵਿਸ਼ਾਲ ਕੈਟਾਮੈਨ ਸ਼ਿਪ ਨੂੰ ਦੇਖਣ ਪੁੱਜ ਰਹੇ ਰੋਜਾਨਾ ਸੈਂਕੜੇ ਲੋਕ 

0
130

ਆਕਲੈਂਡ (5 ਮਾਰਚ): ਨਿਊਜ਼ੀਲੈਂਡ ਦੇ ਮਸ਼ਹੂਰ ਜਿਊਲਰ ਅਤੇ ਕਾਰੋਬਾਰੀ ਮਾਈਕਲ ਹਿੱਲ ਦੇ ਲਈ ਬਣਾਈ ਗਈ ਵਿਸ਼ਾਲ ਕੈਟਾਮੈਨ ਸ਼ਿਪ ਇਸ ਹਫਤੇ ਫਿਕਸਟਨ ਦੇ ਵਿੱਚ ਲਾਂਚ ਕੀਤੀ ਜਾਏਗੀ। ਦੱਸਣਯੋਗ ਕਿ ਇਹ ਸ਼ਿਪ ਪਹਿਲਾਂ ਵੀ ਕਾਫੀ ਸੁਰਖੀਆਂ ਬਟੋਰ ਚੁੱਕੀ ਹੈ ਕਿਉਂਕਿ ਜੱਦ ਇਸ ਨੂੰ ਮਾਨਾਵਾਟੂ ਤੋਂ ਫਿਕਸਟਨ ਟਰਾਂਸਪੋਰਟ ਕੀਤਾ ਜਾ ਰਿਹਾ ਸੀ ਤਾਂ ਸੜਕਾਂ 'ਤੇ ਲੈ ਜਾਏ ਜਾਣ ਦੌਰਾਨ ਕਾਫੀ ਸੜਕ ਜਾਮ ਲੱਗੇ ਸਨ ਅਤੇ ਲੋਕ ਉਤਸੁਕ ਹੋ ਕੇ ਇਸ ਨੂੰ ਦੇਖ ਰਹੇ ਸਨ।  

ਇਨ੍ਹਾਂ ਹੀ ਨਹੀਂ ਹੁਣ ਫਿਕਸਟਨ ਵਿੱਚ ਵੀ ਰੋਜਾਨਾ ਸੈਂਕੜੇ ਲੋਕ ਇਸ ਨੂੰ ਦੂਰੋਂ ਦੂਰੋਂ ਦੇਖਣ ਆ ਰਹੇ ਹਨ। ਇਸ ਸ਼ਿਪ ਦੀ ਚੌੜਾਈ 12 ਮੀਟਰ ਅਤੇ ਲੰਬਾਈ 39.5 ਮੀਟਰ ਹੈ। ਇਹ ਇੱਕ ਵਾਰ ਦੇ ਵਿੱਚ 5000 ਨਾਟੀਕਲ ਮੀਲ ਦਾ ਸਫਰ ਤੈਅ ਕਰ ਸਕਦੀ ਹੈ ਅਤੇ ਇਸ ਵਿੱਚ ਇੱਕ ਵਾਰ ਵਿੱਚ 76000 ਹਜ਼ਾਰ ਲੀਟਰ ਈਂਧਣ ਭਰਿਆ ਜਾ ਸਕਦਾ ਹੈ। ਇਸ ਦੀ ਵੱਧ ਤੋਂ ਵੱਧ ਰਫਤਾਰ 13 ਨੋਟ ਹੈ ਅਤੇ ਇਹ ਦੁਨੀਆਂ ਭਰ ਵਿੱਚ ਅੰਟਾਰਕਟਿਕਾ ਨੂੰ ਛੱਡ ਕੇ ਕਿਤੇ ਵੀ ਜਾ ਸਕਦੀ ਹੈ। ਇਹ ਸ਼ਿਪ ਇਸ ਹਫਤੇ ਮਾਈਕਲ ਹਿੱਲ ਨੂੰ ਸਪੁਰਦ ਕਰ ਦਿੱਤੀ ਜਾਏਗੀ।