ਫੇਸਬੁੱਕ ਤੋਂ ਬਾਅਦ ਨਿੳੂਜ਼ੀਲੈਂਡ ਦੀ ਵੈਕਟਰ ਕੰਪਨੀ ਤੇ ਵੀ ਲੱਗੇ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਕਰਨ ਦੇ ਦੋਸ਼…

0
882

ਅਾਕਲੈਂਡ (26 ਅਪ੍ਰੈਲ) : ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਕਰਨ ਦੇ ਚੱਲਦਿਅਾਂ ਨਿੳੂਜ਼ੀਲੈਂਡ ਦੀ ਵੈਕਟਰ ਕੰਪਨੀ ਤੇ ਕਾਫੀ ਗੰਭੀਰ ਦੋਸ਼ ਲੱਗੇ ਹਨ | ਜਿਸਦੇ ਚੱਲਦੇ ਵੈਕਟਰ ਕੰਪਨੀ ਦੀ ਕਾਫੀ ਅਲੋਚਨਾ ਹੋ ਰਹੀ ਹੈ |
ਮਿਲੀ ਜਾਣਕਾਰੀ ਅਨੁਸਾਰ ਵੈਕਟਰ ਦੀ ਅੈਪ ਤੇ ਗ੍ਰਾਹਕਾਂ ਦੇ ਸਿਰਫ  ਨਾਮ ਜਾਂ ਫੋਨ ਨੰਬਰ ਹੀ ਨਹੀਂ ਬਲਕਿ ੳੁਨਾਂ ਦੇ ਈਮੇਲ, ਘਰ ਦੇ ਪਤੇ ਤੱਕ ਕੰਪਨੀ ਵਲੋਂ ਲੀਕ ਕੀਤੇ ਗਏ ਹਨ | ਛਾਣਬੀਣ ਵਿੱਚ ਸਾਹਮਣੇ ਅਾਇਅਾ ਕਿ ਜੋ ਵੀ ਇਸ ਅੈਪ ਤੇ ਅਾਪਣੀ ਜਾਣਕਾਰੀ ਭੇਜਦਾ ਹੈ, ੳੁਹ ਜਾਣਕਾਰੀ ਸਿਰਫ ਸਰਵਰ ਨੂੰ ਹੀ ਨਹੀਂ ਭੇਜੀ ਜਾਂਦੀ ਬਲਕਿ ਇਹ ਜਾਣਕਾਰੀ ਅੈਪ ਨੂੰ ਡਾੳੂਨਲੋਡ ਕਰਨ ਵਾਲੇ ਹਰੇਕ ਵਿਅਕਤੀ ਨੂੰ ਪੁੱਜਦੀ ਹੈ, ਜੋ ਕਿ ਸਰਾਸਰ ਗਲਤ ਹੈ |
ਜਿਕਰਯੋਗ ਹੈ ਕਿ ਇਸ ਅਲੋਚਨਾ ਤੋਂ ਬਾਅਦ ਵੈਕਟਰ ਕੰਪਨੀ ਵਲੋਂ ਜਾਰੀ ਬਿਅਾਨ ਵਿੱਚ ਕਿਹਾ ਗਿਅਾ ਕਿ ਸਾਡੇ ਤੋਂ ਇਹ ਬਹੁਤ ਵੱਡੀ ਗਲਤੀ ਹੋਈ ਹੈ ਅਤੇ ਅਸੀਂ ਜਲਦ ਹੀ ਇਸਨੂੰ ਸੁਧਾਰ ਕੇ ਅਤੇ ਇਸਦੀ ਜਾਣਕਾਰੀ ਪ੍ਰਾਈਵੇਸੀ ਕਮਿਸ਼ਨਰ ਨੂੰ ਦੇ ਕੇ ਦੁਬਾਰਾ ਅੈਪ ਨੂੰ ਲਾਂਚ ਕਰਾਂਗੇ |