ਬਸੰਤ ਸਿੰਘ ਬਾਜਾਖਾਨਾ ਦਾ 2 ਲੱਖ ਰੁਪਏ ਨਾਲ ਸਨਮਾਨ 

0
235

ਅਾਕਲੈਂਡ (10 ਮਈ) : ਪ੍ਰਸਿੱਧ ਕਬੱਡੀ ਕੰਮੈਂਟੇਟਰ ਬਸੰਤ ਸਿੰਘ ਬਾਜਾਖਾਨਾ ਸੁਪਰੀਮ ਸਿੱਖ ਸੁਸਾਇਟੀ ਦੇ ਵਿਸ਼ੇਸ਼ ਸੱਦੇ ਤੇ ਕਬੱਡੀ ਸੀਜਨ ਵਿੱਚ ਸ਼ਾਮਿਲ ਹੋਣ ਲਈ ਨਿੳੂਜ਼ੀਲੈਂਡ ਪੁੱਜੇ  ਹੋਏ ਹਨ | 
ਜਿਸਦੇ ਚੱਲਦੇ ੳੁਹਨਾ ਦਾ ਅੱਜ ਚਾਵਲਾ ਰੈਸਟੋਰੈਂਟ ਵਿੱਚ ਪੰਜ ਆਬ ਸਪੋਰਟਸ ਕਲੱਬ ਅਤੇ ਦੋਅਾਬਾ ਸਪੋਰਟਸ ਕਲੱਬ ਦੇ ਵਲੋਂ 200,000 ਰੁਪਏ ਨਾਲ ਸਨਮਾਨ ਕੀਤਾ ਗਿਅਾ |
ਦੱਸਣਯੋਗ ਹੈ ਕਿ ਬਸੰਤ ਸਿੰਘ ਬਾਜਾਖਾਨਾ ਵਲੋਂ ਕਮੈਂਟਰੀ ਵਿੱਚ ਸਿੱਖ ਸ਼ਹੀਦਾਂ ਅਤੇ ਸਿੱਖੀ  ਸ਼ਬਦਾਂ ਅਤੇ ਪੰਜਾਬ ਦੇ ਸਭਿਆਚਾਰ ਨੂੰ ਮੁੱਖ ਰੱਖ ਕੇ ਕਬੱਡੀ ਮੇਲੇਆ ਤੇ ਕਮੈਂਟਰੀ ਕੀਤੀ ਜੋ ਕਿ ਬਹੁਤ ਸ਼ਲਾਘਾਯੋਗ ਹੈ | 
ਇਸ ਮੌਕੇ ਸਮੂਹ ਚ ਪ੍ਰਬੰਧਕ ਦਲਜੀਤ ਸਿੰਘ  , ਹਰਪ੍ਰੀਤ ਸਿੰਘ ਕੰਗ, ਵਰਿੰਦਰ ਸਿੰਘ ਬਰੇਲੀ, ਮੰਗਾ ਭੰਡਾਲ, ਸਾਬੀ ਧੀਰੋਵਾਲ, ਸੰਤੋਖ ਸਿੰਘ ਵਿਰਕ, ਸੁੱਖ ਹੁੰਦਲ, ਬਲਕਾਰ ਸਿੰਘ ਵਿਰਕ, ਕਮਲ ਰਾਣੇਵਾਲ, ਅਮਰੀਕ ਸਿੰਘ ਐਨ ਜੈਡ  ਫਲੇਮ, ਭਗਵੰਤ ਸਿੰਘ ਮਾਹਲ, ਇੰਦਰਜੀਤ ਸਿੰਘ ਕਾਲਕਟ ਮਨਜੀਤ ਸਿੰਘ ਬੱਲਾ, ਜਗਵਿੰਦਰ ਸਿੰਘ ਜੱਗਾ, ਜੁਝਾਰ ਸਿੰਘ ਪਨੂਮਾਜਰਾ, ਜਰਨੈਲ ਸਿੰਘ ਜੇਪੀ ਹੇਸਟਿੰਗਜ਼, ਮਨਿੰਦਰ ਕਿਸ਼ਨ, ਅਮਨਪ੍ਰੀਤ ਸਿੰਘ (ਚਾਵਲਾ ਰੈਸਟੋਰੈਂਟ), ਸੁਪਰੀਮ ਸਿੱਖ ਸੁਸਾਇਟੀ ਸਪੋਰਟਸ ਚੇਅਰਮੈਨ ਬਲਕਾਰ ਸਿੰਘ ਅਤੇ ਸੰਤੋਖ ਸਿੰਘ ਵਿਰਕ ਬਸੰਤ ਸਿੰਘ ਨੂੰ ਸਨਮਾਨ ਕਰਨ ਮੋਕੇ ਮੌਜੂਦ ਸਨ |