ਬਹੁਤ ਹੀ ਸ਼ਾਨਦਾਰ ਰਿਹਾ ਹਰਭਜਨ ਮਾਨ ਦਾ ਨਿਊਜੀਲੈਂਡ ਵਿੱਚ ਹੋਇਆ ਪਹਿਲਾ ਸ਼ੋਅ

0
129

ਦਰਸ਼ਕਾਂ ਦਾ ਪਿਆਰ ਦੇਖ ਫੁੱਲੇ ਨਾ ਸਮਾਏ ਹਰਭਜਨ ਮਾਨ

ਆਕਲੈਂਡ (29 ਜੁਲਾਈ, ਹਰਪ੍ਰੀਤ ਸਿੰਘ): ਹਰਭਜਾਨ ਮਾਨ ਜੋ ਕਿ ਅੱਜ-ਕੱਲ ਆਪਣੇ ਨਿਊਜੀਲੈਂਡ ਦੇ ਪਹਿਲੇ ਦੌਰੇ 'ਤੇ ਹਨ। ਉਨ੍ਹਾਂ ਵਲੋਂ ਬੀਤੇ ਦਿਨੀਂ ਆਪਣਾ ਪਹਿਲਾ ਸ਼ੋਅ ਕੀਤਾ ਗਿਆ। ਨਿਊਜੀਲੈਂਡ ਵਿੱਚ ਇਸ ਸ਼ੋਅ ਕਰਵਾਉਣ ਦਾ ਸਿਹਰਾ ਜੇ ਕੇ ਸਟਾਰ ਪ੍ਰੋਡਕਸ਼ਨ ਅਤੇ ਐਨ ਜੈਡ ਫਿਊਚਰ ਗਰੁੱਪ ਸਿਰ ਸੱਜਦਾ ਹੈ, ਜਿਨ੍ਹਾਂ ਲੱਖਾਂ ਪੰਜਾਬੀਆਂ ਦੇ ਦੇ ਮਨਪਸੰਦ ਗਾਇਕ ਨੂੰ ਪਹਿਲੀ ਵਾਰ ਨਿਊਜੀਲੈਂਡ ਦੇ ਦੌਰੇ 'ਤੇ ਸੱਦਿਆ।

ਬੀਤੇ ਦਿਨੀਂ ਹੋਇਆ ਸ਼ੋਅ ਵੋਡਾਫੋਨ ਈਵੈਂਟ ਸੈਂਟਰ ਵਿੱਚ ਕਰਵਾਇਆ ਗਿਆ ਸੀ ਅਤੇ ਸ਼ੋਅ ਸੱਚਮੁੱਚ ਹੀ ਬਹੁਤ ਹੀ ਸ਼ਾਨਦਾਰ ਰਿਹਾ।  ਦਰਸ਼ਕਾਂ ਨਾਲ ਹਾਲ ਪੂਰੀ ਤਰ੍ਹਾਂ ਭਰਿਆ ਪਿਆ ਸੀ ਅਤੇ ਹਾਲਤ ਇੰਝ ਸੀ ਕਿ ਜੇ ਹਾਲ ਦੁੱਗਣੇ ਆਕਾਰ ਦਾ ਵੀ ਹੁੰਦਾ ਤਾਂ ਵੀ ਸ਼ੋਅ ਪੂਰੀ ਤਰ੍ਹਾਂ ਸੋਲਡ ਰਹਿਣਾ ਸੀ। ਦਰਸ਼ਕਾਂ ਵਲੋਂ ਮਿਲੇ ਇਨ੍ਹੇਂ ਜਿਆਦਾ ਪਿਆਰ ਨੂੰ ਆਪਣੀ ਝੋਲੀ ਪਾਉਂਦਿਆਂ ਹਰਭਜਨ ਮਾਨ ਵੀ ਨਾ ਥੱਕੇ ਤੇ ਉਨ੍ਹਾਂ ਰੱਬ ਜਿਹੇ ਦਰਸ਼ਕਾਂ ਦਾ ਦਿਲੀ ਧੰਨਵਾਦ ਕੀਤਾ।