ਬਾਡੀ ਸਕੈਨਰ ਦੀ ਵਰਤੋ ਦੇ ਚੱਲਦਿਅਾਂ ਕ੍ਰਾਈਸਚਰਚ ਦੇ ਕਾੳੂਂਟਡਾੳੂਨ ਦੇ ਸਟੋਰਾਂ ਤੇ ਮੱਚਿਅਾ ਬਵਾਲ, ਕਾੳੂਂਟਡਾੳੂਨ ਵਲੋਂ ਮੰਗੀ ਗਈ ਮੁਅਾਫੀ…

0
260

ਅਾਕਲੈਂਡ (15 ਅਗਸਤ) : ਕ੍ਰਾਈਸਚਰਚ ਦੇ ਕਾੳੂਂਟਡਾੳੂਨ ਫੈਰੀਮੀਡ ਸਟੋਰ ਤੇ ੳੁਸ ਵੇਲੇ ਗ੍ਰਾਹਕਾਂ ਵਲੋਂ ਕਾਫੀ ਗੁੱਸਾ ਦਿਖਾਇਅਾ ਗਿਅਾ, ਜਦੋਂ ਸਟੋਰ ਮਾਲਕ ਵਲੋਂ ਅਾਪਣੇ ਸਟੋਰ ਤੇ ਚੋਰੀ ਦੀਅਾਂ ਘਟਨਾਂਵਾਂ ਰੋਕਣ ਲਈ ਗ੍ਰਾਹਕਾਂ ਤੇ ਸਕੈਨਰ ਦੀ ਵਰਤੋ ਸ਼ੁਰੂ ਕੀਤੀ ਗਈ | 
ਇਸਨੂੰ ਲੈ ਕੇ ਜਦੋਂ ਗ੍ਰਾਹਕਾਂ ਵਲੋਂ ਕਾਫੀ ਗੁੱਸਾ ਜਾਹਰ ਕੀਤਾ ਗਿਅਾ ਤਾਂ ੳੁਕਤ ਸਟੋਰ ਦੇ ਮਾਲਕ ਨੂੰ ਕਾੳੂਂਟਡਾੳੂਨ ਵਲੋਂ ਇਹ ਸਕੈਨਰ ਦੀ ਵਰਤੋ ਤੁਰੰਤ ਬੰਦ ਕਰਨ ਦੇ ਅਾਦੇਸ਼ ਦਿੱਤੇ ਗਏ |
ਇਸ ਸਬੰਧਿਤ ਪ੍ਰਾਈਵੇਸੀ ਕਾਨੂੰਨ ਦੀ ਮਾਹਿਰ ਕੈਥਰੀਨ ਡੈਲਜਿਲ ਨੇ ਦੱਸਿਅਾ ਕਿ ਕਿਸੇ ਨੂੰ ਵੀ ਇਸ ਤਰਾਂ ਜਨਤਕ ਤੌਰ ਤੇ ਰੋਕ ਕੇ ਸਕੈਨ ਕਰਨ ਦਾ ਕੋਈ ਵੀ ਕਾਨੂੰਨ ਹੱਕ ਨਹੀਂ ਦਿੰਦਾ ਹੈ | ੳੁਕਤ ਗਲਤੀ ਦੇ ਲਈ ਸਟੋਰ ਮਾਲਕ ਤੇ ਮੁਕੱਦਮਾ ਵੀ ਕੀਤਾ ਜਾ ਸਕਦਾ ਹੈ |