ਬੀਤੀ ਰਾਤ ਆਕਲੈਂਡ ਦੀ ਡੇਅਰੀ ਵਿੱਚ ਦੋ ਜਣਿਆਂ ਤੇ ਹੋਇਆ ਛੂਰੇ ਦੇ ਨਾਲ ਜਾਨਲੇਵਾ ਹਮਲਾ…

0
142

ਆਕਲੈਂਡ (20 ਜੂਨ) ਆਕਲੈਂਡ ਬਿਊਰੋ: ਆਕਲੈਂਡ ਦੇ ਨਿਊ ਲਿਨ ਦੇ ਗ੍ਰੇਟ ਨਾਰਥ ਰੋਡ ਸਥਿਤ ਹਾਈਲਾਈਟ ਡੇਅਰੀ ਵਿੱਚ ਬੀਤੀ ਰਾਤ ਦੋ ਵਿਅਕਤੀਆਂ ਨੂੰ ਛੂਰੇ ਨਾਲ ਜਖਮੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ।
ਘਟਨਾ ਸ਼ਾਮ 7 ਵਜੇ ਵਾਪਰੀ ਦੱਸੀ ਜਾ ਰਹੀ ਹੈ।
ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਜਖਮੀ ਅਤੇ ਇੱਕ ਦੀ ਹਾਲਤ ਅਜੇ ਵੀ ਦਰਮਿਆਨੇ ਰੂਪ ਵਿੱਚ ਜਖਮੀ ਦੱਸੀ ਜਾ ਰਹੀ ਹੈ।
ਦੋਵਾਂ ਨੂੰ ਆਕਲੈਂਡ ਸਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵਲੋਂ ਹਮਲੇ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।