ਬੇਗੁਨਾਹ ਜਾਰਜ ਮੋਲਡਨ ਵਲੋਂ ਇੱਕ ਨਹੀਂ ਦੋ ਵਾਰ ਜੇਲ੍ਹ ਭੁਗਤਣ ਦੇ ਚੱਲਦਿਆਂ ਆਕਲੈਂਡ ਪੁਲਿਸ ਕੋਲੋਂ ਕੀਤੀ ਗਈ ਹਰਜਾਨੇ ਦੀ ਮੰਗ

0
111

ਆਕਲੈਂਡ (8 ਸਤੰਬਰ): ਆਕਲੈਂਡ ਵਾਸੀ ਜਾਰਜ ਮੋਲਡਨ ਤੇ ਇੱਕ ਨਹੀਂ ਬਲਕਿ ਦੋ ਵਾਰ ਗਲਤੀ ਨਾਲ ਬਿਨਾਂ ਕਿਸੇ ਦੋਸ਼ ਦੇ ਚੱਲਦਿਆਂ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਅਤੇ ਹੁਣ ਮੋਲਡਨ ਵੱਲੋਂ ਪੁਲਿਸ ਕੋਲੋਂ ਹਰਜਾਨੇ ਦੀ ਮੰਗ ਕੀਤੀ ਜਾ ਰਹੀ ਹੈ ਇਸ ਸਬੰਧ ਵਿੱਚ ਉਸ ਦੀ ਉਸ ਦੀ ਸਹਾਇਤਾ ਇੱਕ ਨਿੱਜੀ ਛਾਣਬੀਣ ਕਰਤਾ ਟੀਮ ਮੈਕਨਿਲ ਕਰੇਗਾ ਜੋ ਪਹਿਲਾਂ ਹੀ ਅਜਿਹੇ ਮਾਮਲੇ ਵਿੱਚ 20 ਸਾਲ ਦੀ ਸਜਾ ਭੁਗਤ ਚੁੱਕੇ ਵਿਅਕਤੀ ਨੂੰ ਮੁਆਵਜਾ ਦੁਆ ਚੁੱਕਾ ਹੈ।

ਇੱਥੇ ਦੱਸਣਯੋਗ ਹੈ ਕਿ ਪਹਿਲੇ ਮਾਮਲੇ ਵਿੱਚ ਜਾਰਜ ਨੂੰ ਹਿਸੰਕ ਲੁੱਟ ਦੇ ਮਾਮਲੇ ਵਿੱਚ 1 ਸਾਲ ਦੀ ਸਜਾ ਸੁਣਾਈ ਗਈ ਸੀ ਅਤੇ ਉਹ ਵੀ ਪਹਿਚਾਣ ਗਲਤ ਹੋਣ ਦੇ ਚੱਲਦਿਆਂ ਅਤੇ ਠੀਕ ਇਸੇ ਤਰ੍ਹਾਂ ਦੂਜੇ ਮਾਮਲੇ ਵਿੱਚ ਵੀ ਪਹਿਚਾਣ ਗਲਤ ਹੋਣ ਦੇ ਚਲਦਿਆਂ ਉਸਨੂੰ ਤਕਰੀਬਨ 2 ਮਹੀਨੇ ਜੇਲ ਵਿੱਚ ਰਿਹਾ ਪਿਆ।