ਬੇਬੀ ਨੇਵੇ ਦੀਆਂ ਸ਼ਾਨਦਾਰ ਤਸਵੀਰਾਂ ਨੇ ਨਿਊਜੀਲੈਂਡ ਵਾਸੀਆਂ ਨੂੰ ਕੀਤਾ ਮੰਤਰ-ਮੁਗਧ

0
195

ਆਕਲੈਂਡ (8 ਜੂਨ, ਹਰਪ੍ਰੀਤ ਸਿੰਘ): ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਧੀ ਨੇਵੇ ਦੀਆਂ ਤਾਜਾ ਸਾਹਮਣੇ ਆਈਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਲਾਈਕਸ ਮਿਲ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਨੇਵੇ ਆਪਣੀ ਮਾਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ, ਪਿਤਾ ਕਲਾਰਕ ਗੇਫੋਰਡ ਅਤੇ ਰੱਖਿਆ ਮੰਤਰੀ ਰੋਨ ਮਾਰਕ ਨਾਲ ਦਿਖਾਈ ਦੇ ਰਹੀ ਹੈ।

ਇਹ ਤਸਵੀਰਾਂ ਡੇਵਨਪੋਰਟ ਦੇ ਨੈਵੀਬੈਸ ਦੀਆਂ ਹਨ, ਜਿੱਥੇ ਇੱਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਖਾਸਤੌਰ 'ਤੇ ਪੁੱਜੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਯੂਨਾਇਟਡ ਨੈਸ਼ਨਜ ਦੀ ਜਨਰਲ ਅਸੈਂਬਲੀ ਮੌਕੇ ਵੀ ਪ੍ਰਧਾਨ ਮੰਤਰੀ ਦੇ ਨਾਲ ਨੇਵੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਉਸ ਵੇਲੇ ਵੀ ਲੋਕਾਂ ਵਲੋਂ ਇਹ ਕਾਫੀ ਪਸੰਦ ਕੀਤੀਆਂ ਗਈਆਂ ਸਨ।