ਬੇ ਆਫ ਪਲੇਂਟੀ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0
297

ਆਕਲੈਂਡ (10 ਸਤੰਬਰ): ਬੇ ਆਫ ਪਲੇਂਟੀ ਦੇ ਟੀ ਕਾਹਾ ਉਪਨਗਰ ਵਿੱਚ ਅੱਜ ਸ਼ਾਮ 4.20 ਤੇ 5.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਜੀਓਨੈੱਟ ਵਲੋਂ ਪੁਸ਼ਟੀ ਕਰਦਿਆਂ ਇਸ ਸਬੰਧੀ ਦੱਸਿਆ ਗਿਆ ਕਿ ਲਗਭੱਗ 2000 ਇਲਾਕਾ ਨਿਵਾਸੀਆਂ ਵਲੋਂ ਭੂਚਾਲ ਨੂੰ ਮਹਿਸੂਸ ਕੀਤਾ ਗਿਆ ਹੈ। ਭੂਚਾਲ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।