ਬ੍ਰੈਕਿੰਗ ਨਿਊਜ!! ਹਰਨੇਕ ਨੇਕੀ ਦੇ ਮੁੱਦੇ ਤੇ ਹੋਈ ਪੰਥਕ ਇੱਕਤਰਤਾ ਵਿੱਚ ਲਿਆ ਗਿਆ ਅਹਿਮ ਫੈਸਲਾ… 

0
329

ਅਕਾਲ ਤਖਤ ਸਾਹਿਬ ਦੀ ਆਗਿਆ ਅਨੁਸਾਰ ਨਿਊਜੀਲੈਂਡ ਦੀਆਂ ਸੰਗਤਾਂ ਨੇ ਗੁਰਦੁਆਰਾ ਸਿੰਘ ਸਭਾ ਸ਼ਰਲੀ ਰੋਡ ਤੋਂ ਸਤਿਕਾਰ ਸਹਿਤ ਲਿਆਂਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ
ਆਕਲੈਂਡ (7 ਮਈ) : ਤਾਜਾ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਨੇਕ ਨੇਕੀ ਦੇ ਮੁੱਦੇ ਤੇ ਪਾਪਾਟੋਏਟੋਏ ਵਿੱਚ ਜੋ ਪੰਥਕ ਇੱਕਤਰਤਾ ਹੋਈ ਸੀ, ਉਸ ਵਿੱਚ ਅਹਿਮ ਫੈਸਲਾ ਲੈਂਦਿਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਸ਼ਰਲੀ ਰੋਡ, ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੂਰੀ ਰਹਿਤ ਮਰਿਆਦਾ ਨਾਲ ਲਿਆਉਣ ਤੋਂ ਬਾਅਦ ਗੁਰਦੁਆਰਾ ਸਾਹਿਬ ਟਾਕਾਨੀਨੀ ਅਤੇ ਗੁਰਦੁਆਰਾ ਸਾਹਿਬ ਉਟਾਹੂਹੂ ਵਿੱਚ ਸੋਸ਼ੋਭਿਤ ਕੀਤੇ ਗਏ ਹਨ।ਹੁਣ ਗੁਰਦੁਆਰਾ ਸਾਹਿਬ ਸ਼ਰਲੀ ਰੋਡ ਵਿਖੇ ਗੁਰੂ ਸਾਹਿਬ ਦਾ ਕੋਈ ਸਰੂਪ ਨਹੀਂ ਰਿਹਾ ਹੈ।
ਦੱਸਣਯੋਗ ਹੈ ਕਿ ਹਰਨੇਕ ਨੇਕੀ ਦਾ ਮੁੱਦਾ ਪਿਛਲੇ ਕੁਝ ਸਮੇਂ ਤੋਂ ਕਾਫੀ ਗਰਮਾਇਆ ਹੋਇਆ ਸੀ। ਕਿਉਂਕਿ ਉਸ ਵਲੋਂ ਲਗਾਤਾਰ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਂ ਸਬੰਧੀ ਅਪਸ਼ਬਦ ਬੋਲਣ ਅਤੇ ਰੇਡੀਓ ਵਿਰਸਾ ਰਾਂਹੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੀ।
ਅੱਜ ਦੀ ਹੋਈ ਇਸ ਪੰਥਕ ਇੱਕਤਰਤਾ ਵਿੱਚ ਸਿੱਖ ਜੱਥੇਬੰਦੀਆਂ, ਗੁਰਦੁਆਰਾ ਸਾਹਿਬ ਟਾਕਾਨੀਨੀ, ਗੁਰਦੁਆਰਾ ਸਾਹਿਬ ਟੌਰੰਗਾ, ਗੁਰਦੁਆਰਾ ਸਾਹਿਬ ਹੇਸਟਿੰਗਸ, ਗੁਰਦੁਆਰਾ ਸਾਹਿਬ ਤੋਂ ਏਵਨਡੇਲ, ਗੁਰਦੁਆਰਾ ਸਾਹਿਬ ਵੀਰੀ ਤੋਂ, ਗੁਰਦੁਆਰਾ ਸਾਹਿਬ ਪਾਪਾਕੂਰਾ, ਗੁਰਦੁਆਰਾ ਸਾਹਿਬ ਨਿਊਲਿਨ ਤੋਂ ਸੰਗਤਾਂ ਪੁੱਜੀਆਂ ਹੋਈਆਂ ਸਨ ਅਤੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ। ਦੱਸਣਯੋਗ ਹੈ ਕਿ ਇਹ ਪੰਥਕ ਇੱਕਤਰਤਾ ਅਕਾਲ ਤਖਤ ਸਾਹਿਬ ਦੀ ਆਗਿਆ ਅਨੁਸਾਰ ਨਿਊਜੀਲੈਂਡ ਵਲੋਂ ਰੱਖੀ ਗਈ ਸੀ। ਅਕਾਲ ਤਖਤ ਸਾਹਿਬ ਵਲੋਂ ਸਿੱਖ ਸੰਗਤਾਂ ਦੀ ਇਸ ਲਈ ਸ਼ਲਾਘਾ ਵੀ ਕੀਤੀ ਗਈ ਹੈ।