ਬੰਗਲਾਦੇਸ਼ੀ ਵਿਅਕਤੀਅਾਂ ਦੀ ਮਨੁੱਖੀ ਤਸਕਰੀ ਕਰਨ ਵਾਲੇ ਕੀਵੀ ਜੋੜੇ ਦਾ ਨਾਮ ਹੋਇਅਾ ਜੱਗਜਾਹਰ…

0
154

ਅਾਕਲੈਂਡ (12 ਅਪ੍ਰੈਲ) : ਮਨੁੱਖੀ ਤਸਕਰੀ ਕਰਨ ਵਾਲੇ ਕੀਵੀ ਜੋੜੇ ਦਾ ਨਾਮ ਅਦਾਲਤ ਵਲੋਂ  ਜੱਗਜਾਹਰ ਕੀਤਾ ਗਿਅਾ | ੳੁਨਾਂ ਦਾ ਨਾਮ ਮੁਹੰਮਦ ਅਾਟੀਕਲ ਇਸਲਾਮ ਜਿਸਨੂੰ ਕਿ ਕਾਫਲ ਇਸਲਾਮ ਦੇ ਨਾਮ ਤੋਂ ਵੀ ਜਾਣਿਅਾ ਜਾਂਦਾ ਹੈ ਅਤੇ ੳੁਸਦੇ ਨਾਲ ਨਾਫੀਸਾ ਅਹਿਮਦ ਨਾਮੀ ਮਹਿਲਾ ਹੈ | 
ਦੱਸਣਯੋਗ ਹੈ ਕਿ ੳੁਕਤ ਜੋੜਾ ਰਿਟੇਲਰ ਦਾ ਕੰਮ ਕਰਦਾ ਸੀ ਅਤੇ ੳੁਨਾਂ ਤੇ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਵਲੋਂ ਦੋ ਬੰਗਲਾਦੇਸ਼ੀ ਵਿਅਕਤੀਅਾਂ ਨੂੰ ਗੈਰ-ਕਾਨੂੰਨੀ ਦੰਗ ਨਾਲ ਦਾਖਿਲ ਕਰਨ ਦੇ ਦੋਸ਼ ਲਗਾਏ ਗਏ ਹਨ | ਜਿਸਦੇ ਚੱਲਦੇ 28 ਮਾਰਚ ਨੂੰ ੳੁਨਾਂ ਦੀ ਪੇਸ਼ੀ ਅਾਕਲੈਂਡ ਜਿਲਾ ਅਦਾਲਤ ਵਿੱਚ ਹੋਈ ਸੀ ਅਤੇ ਜਿੱਥੇ ਜੱਜ ਮੈਥੀੳੂ ਪਾਲਮਰ ਨੇ ਇਸ ਸਾਰੇ ਮਾਮਲੇ ਨੂੰ ਜੱਗਜਾਹਰ ਕਰਨ ਦੇ ਹੁਕਮ ਦਿੱਤੇ | 
ਜਿਕਰਯੋਗ ਹੈਕਿ 37 ਸਾਲਾ ਇਸਲਾਮ ਤੇ ਪੰਜ ਵਰਕਰਾਂ ਨੂੰ ਝੂਠਾ ਵੀਜਾ ਦਵਾ ਕੇ ਨਿੳੂਜ਼ੀਲੈਂਡ ਵਿੱਚ ਦਾਖਿਲ ਕਰਵਾੳੁਣ, ਇਮੀਗ੍ਰੇਸ਼ਨ ਨਿੳੂਜ਼ੀਲੈਂਡ ਨੂੰ ਝੂਠੇ ਕਾਗਜ਼ ਦੇ ਕੇ ਗੁੰਮਰਾਹ ਕਰਨ ਜਿਹੇ 28 ਦੋਸ਼ ਲੱਗੇ ਹਨ ਅਤੇ 34 ਸਾਲਾ ਅਹਿਮਦ ਤੇ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਨੂੰ ਗੁੰਮਰਾਹ ਕਰਨ ਦੇ 14 ਦੋਸ਼ ਲੱਗੇ ਹਨ |
ਜਿਸਦੇ ਚੱਲਦੇ ਹੁਣ ਦੋਨਾਂ ਨੂੰ ਕ੍ਰਾਈਮ ਅੈਕਟ ਦੇ ਤਹਿਤ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ 20 ਸਾਲ ਦੀ ਸਜਾ ਜਾਂ ਫਿਰ $500,000 ਜੁਰਮਾਨਾ ਜਾਂ ਫਿਰ ਦੋਨੋਂ ਹੀ ਹੋ ਸਕਦੀਅਾਂ ਹਨ |
ਦੱਸਣਯੋਗ ਹੈ ਕਿ ਨਿੳੂਜ਼ੀਲੈਂਡ ਵਿੱਚ ਮਨੁੱਖੀ ਤਸਕਰੀ ਕਰਨ ਦੇ ਦੋਸ਼ ਹੇਠ ਪਹਿਲੀ ਵਾਰ ਫਿਰੋਜ਼ ਅਲੀ ਨੂੰ ਦਸੰਬਰ 2016 ਵਿੱਚ 9 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਸੀ ਅਤੇ ਇਸਦੇ ਨਾਲ ਮੁਅਾਵਜੇ ਵਜੋਂ $28,167 ਦਾ ਜੁਰਮਾਨਾ ਵੀ ਕੀਤਾ ਗਿਅਾ ਸੀ |