ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਚੜਿਆ ਅੜਿੱਕੇ…

0
129

ਘਟਨਾ ਵੈਨੂਪਾਈ ਏਅਰਬੇਸ ਦੀ
ਆਕਲੈਂਡ (6 ਜੂਨ, ਹਰਪ੍ਰੀਤ ਸਿੰਘ) : ਬੰਬ ਨਾਲ ਵੈਨੂਪਾਈ ਏਅਰਬੇਸ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਐਂਮਰਜੈਂਸੀ ਆਪਰੇਸ਼ਨ ਦੌਰਾਨ ਬੀਤੇ ਦਿਨੀਂ ਸ਼ਾਮ 6 ਵਜੇ ਦੇ ਕਰੀਬ ਫੜ ਲਿਆ ਗਿਆ ਹੈ | 
ਕੱਲ ਉਸਨੂੰ ਵਾਇਟਾਕਰੇ ਜਿਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ , ਜਿੱਥੇ  ਉਸ 'ਤੇ ਕਿਸੇ ਤਰਾਂ ਦੇ ਦੋਸ਼ ਦਾਇਰ ਕੀਤੇ ਜਾਣਗੇ | 
ਜਿਕਰਯੋਗ ਹੈ ਕਿ ਇਸ ਆਪਰੇਸ਼ਨ ਦੌਰਾਨ ਪੁਲਿਸ ਵਲੋਂ ਸੜਕਾਂ ਨੂੰ ਬੰਦ ਕੀਤਾ ਗਿਆ ਸੀ | ਮੌਕੇ 'ਤੇ ਕਈ ਪੁਲਿਸ ਦੇ ਹੈਲੀਕਾਪਟਰ ਅਤੇ ਐਂਮਰਜੈਂਸੀ ਵਾਹਨਾਂ ਨੂੰ ਵੀ ਬੁਲਾਇਆ ਗਿਆ | ਏਅਰਬੇਸ ਤੋਂ ਜਾਣ ਵਾਲੇ ਹਾਈਵੇਅ-16 ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਅਤੇ ਨਾਲ ਹੀ ਰਾਹਗੀਰਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ |