ਬੱਚਿਅਾਂ ਦੇ ਬਿਮਾਰ ਪੈਣ ਦੇ ਚੱਲਦਿਅਾਂ ਕਾਰਟਰਟਨ ਵਿੱਚ ਬੁੱਧਵਾਰ ਨੂੰ ਫਾਇਰ ਵਿਭਾਗ ਨੇ ਰੱਖੀ ਵਿਸ਼ੇਸ਼ ਮੀਟਿੰਗ…

0
89

ਅਾਕਲੈਂਡ (23 ਸਤੰਬਰ) : ਬੀਤੇ ਸ਼ੁੱਕਰਵਾਰ ਇੱਕ ਅਨਜਾਣ ਜਹਾਜ ਵਲੋਂ ਕਾਰਟਰਟਨ ਦੇ ਸਾੳੂਥਅੈਂਡ ਪ੍ਰਾਇਮਰੀ ਸਕੂਲ ਵਿੱਚ ਇੱਕ ਪਦਾਰਥ ਸੁੱਟਿਅਾ ਗਿਅਾ ਸੀ |
 ਜਿਸਦੇ ਚੱਲਦਿਅਾਂ ਕਈ ਵਿਦਿਅਾਰਥੀ ਸਕੂਲ ਵਿੱਚ ਬਿਮਾਰ ਪੈ ਗਏ ਸਨ ਅਤੇ ਇਸ ਦੇ ਚੱਲਦਿਅਾਂ 15 ਦੇ ਕਰੀਬ ਬੱਚਿਅਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਅਾ ਗਿਅਾ ਸੀ | 40 ਬੱਚਿਅਾਂ ਵਿੱਚ ਬਿਮਾਰੀ ਦੇ ਲੱਛਣ ਪਾਏ ਗਏ ਸਨ ਅਤੇ 100 ਦੇ ਕਰੀਬ ਲੋਕਾਂ ਨੂੰ ਡੀਕੋਂਟੀਮੇਸ਼ਨ ਪ੍ਰੋਸੈਸ ਵਿੱਚੋਂ ਗੁਜਰਨਾ ਪਿਅਾ ਸੀ |
ਪੁਲਿਸ ਵਲੋਂ ਇਸ ਸਬੰਧਿਤ ਜਹਾਜ ਦੇ ਪਤਾ ਲਗਾੳੁਣ ਲਈ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ |
ਇਸ ਸਬੰਧਿਤ ਕਾਰਟਰਟਨ ਦੇ ਰਿਹਾਇਸ਼ੀਅਾਂ ਵਲੋਂ ਫਾਇਰ ਵਿਭਾਗ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਤਾਂ ਜੋ ਅਜਿਹੀ ਘਟਨਾ ਦੁਬਾਰਾ ਤੋਂ ਨਾ ਵਾਪਰ ਸਕੇ, ਇਸ ਮੌਕੇ ਪੁਲਿਸ ਅਧਿਕਾਰੀ ਵੀ ਪੁੱਜਣਗੇ |