ਬੱਚਿਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ‘ਚ ਵਾਧਾ ਸਮਾਜ ਲਈ ਚਿੰਤਾਜਨਕ 

0
207

 

ਆਕਲੈਂਡ (18 ਅਗਸਤ) : ਪਿਛਲੇ ਸਾਲ ਬੱਚਿਆਂ ਨਾਲ ਦੁਰਵਿਵਹਾਰ ਕੀਤੇ ਜਾਣ ਸਬੰਧੀ ਰਿਪੋਰਟ ਚ 10 ਹਜ਼ਾਰ ਤੋਂ ਜਿਆਦਾ ਕਿਵੀ ਬੱਚਿਆਂ ਨੂੰ ਦਰਜ ਕੀਤਾ ਗਿਆ ਸੀ। ਬਾਲ (ਚਿਲਡਰਨ)  ਕਮਿਸ਼ਨਰ  ਨੇ ਇਸ ਸਬੰਧ ਚ ਕਿਹਾ ਕਿ ਇਹ ਨਿਊਜ਼ੀਲੈਂਡ ਬਾਰੇ ਬਹੁਤ ਸ਼ਰਮਨਾਕ ਗੱਲ ਹੈ। ਸਰਕਾਰੀ ਜਾਣਕਾਰੀ ਕਾਨੂੰਨ ਤਹਿਤ ਜਾਰੀ ਅੰਕੜੇ ਦੱਸਦੇ ਹਨ ਕਿ ਅਪਰੈਲ 2017 ਅਤੇ ਮਾਰਚ 2018 'ਚ  13 ਹਜ਼ਾਰ 966 ਸਰੀਰਕ ਦੁਰਵਿਹਾਰ ਦੇ ਮਾਮਲੇ  ਦਰਜ ਕੀਤੇ ਗਏ। 11 ਹਜ਼ਾਰ 519 ਬੱਚਿਆਂ ਨਾਲ ਇਹ ਘਟਨਾ ਇੱਕ ਵਾਰ ਵਾਪਰੀ ਜਦੋ ਕਿ  ਬਾਕੀਆਂ ਨਾਲ ਇਹ ਘਟਨਾ ਇੱਕ ਤੋਂ ਵੱਧ ਵਾਰ ਵਾਪਰੀ ਹੈ।

ਹਾਲਾਂਕਿ ਇਹ ਅੰਕੜਾ ਅਪ੍ਰੈਲ 2017 ਤੋਂ ਮਾਰਚ 2018 ਵਿਚਕਾਰ ਦਾ ਹੈ ਪਰ  ਕੁਝ ਘਟਨਾਵਾਂ ਉਸ ਸਮੇਂ ਤੋਂ ਪਹਿਲਾਂ ਦੀਆਂ ਹੋ ਸਕਦੀਆਂ ਹਨ। ਬੱਚਿਆਂ ਬਾਰੇ ਮੰਤਰਾਲੇ ਦੇ ਮੰਤਰੀ ਟਰੇਸੀ  ਮਾਰਟਿਨ ਨੇ ਕਿਹਾ ਕਿਹ ਇਹ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਚਿੰਤਾਜਨਕ ਹੈ ਅਤੇ ਇਸ ਨਾਲ  ਮੈਂ ਉਦਾਸ ਹਾਂ, ਪਰ ਇਹ ਅੰਕੜੇ  ਮੈਨੂੰ ਹੈਰਾਨ ਨਹੀਂ ਕਰਦੇ, ਕਿਉਂਕਿ ਇਹ ਸਾਡੇ ਸਮਾਜ 'ਚ ਸਾਡੇ ਸਾਹਮਣੇ ਇਹ ਹੋ ਰਿਹਾ ਹੈ ਜੋ ਸਾਡੇ ਲਈ  ਬਹੁਤ ਸ਼ਰਮਨਾਕ ਹੈ ਕਿ ਅਸੀ ਆਪਣੀ ਆਉਣ ਵਾਲੀ ਪੀੜੀ ਨਾਲ ਇਹੋ ਜਿਹਾ ਵਿਹਾਰ ਕਰ ਰਹੇ ਹਾਂ। ਹਾਲਾਂਕਿ ਅੰਕੜਿਆਂ ਦੀ ਦਰ ਉੱਚੀ ਰਹੀ ਹੈ,ਪਰ 2016 ਵਿੱਤੀ ਵਰ੍ਹੇ ਤੋਂ ਇਹਨਾ ਦੀ  ਗਿਣਤੀ ਘੱਟ ਹੈ  ਜਿੱਥੇ ਦੁਰਵਿਵਹਾਰ ਦੇ 14 ਹਜ਼ਾਰ 802 ਅਸਲ ਮਾਮਲੇ ਰਿਕਾਰਡ ਕੀਤੇ ਗਏ ਸਨ। ਇਸੇ ਮਿਆਦ ਵਿਚ 7000 ਤੋਂ ਵੱਧ ਬੱਚਿਆਂ ਦਾ ਭਾਵਨਾਤਮਕ ਤੌਰ 'ਤੇ ਸ਼ੋਸ਼ਣ ਕੀਤਾ ਗਿਆ।  1,000 ਤੋਂ ਵੱਧ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ 3,000 ਤੋਂ ਜਿਆਦਾ ਬੱਚਿਆਂ ਨੂੰ ਘਰਾਂ ਚ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਟਰੇਸੀ  ਮਾਰਟਿਨ ਨੇ ਕਿਹਾ ਕਿ ਦੁਰਵਿਵਹਾਰ ਤੋਂ ਪੀੜਿਤ ਬੱਚਿਆਂ ਦੀ ਸੰਖਿਆ ਨੂੰ ਘਟਾਉਣ ਸਾਡੀ ਪਹਿਲੀ  ਤਰਜੀਹ ਹੈ। " ਮੈਂ ਬਹੁਤ ਕੁਝ ਹੋਰ ਘਟਾਉਣਾ ਚਾਹੁੰਦੀ ਹੈ ਪਰ ਇਕ ਏਜੰਸੀ ਅਜਿਹਾ ਨਹੀਂ ਕਰ ਸਕਦੀæ ਸਾਨੂੰ ਇਕ ਦੇਸ਼ ਵਜੋਂ ਇਸ ਨੂੰ ਠੀਕ ਕਰਨ ਦੀ ਲੋੜ ਹੈæ ਤਾਂ ਜੋ ਅਸੀ ਸਮਾਜ ਨੂੰ  ਸਹੀ ਸੇਧ ਦੇ ਸਕੀਏ" ਅਪਰੈਲ 2017 ਅਤੇ ਮਾਰਚ 2017 ਦੇ ਵਿਚਕਾਰ ਜਨਤਾ, ਪੁਲਿਸ ਅਤੇ ਹੋਰ ਏਜੰਸੀਆਂ ਨੇ  ਕਰੀਬ 90 ਹਜ਼ਾਰ ਰਿਪੋਰਟਾਂ ਆਰਾਂਗਾ ਤਾਮਾਰਿਕ ਨਾਲ ਦਰਜ ਕੀਤੀਆਂ ਗਈਆਂ ਸਨ। ਸਮੁੱਚੀਆ  ਰਿਪੋਰਟਾਂ ਵਿਚੋਂ, ਪੁਲਿਸ ਨੇ 30 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਸਨ। ਇਨ੍ਹਾਂ  ਵਿੱਚੋ 12 ਹਜ਼ਾਰ ਤੋਂ ਵੱਧ ਕੇਸਾਂ ਦੀ  ਅਗਲੇਰੀ ਕਾਰਵਾਈ ਦੀ ਲੋੜ ਪਈ। ਘਰ ਚ ਵਧਦੇ ਤਣਾਅ , ਘਰੇਲੂ ਕਲੇਸ , ਧੱਕੇਸ਼ਾਹੀ, ਅਢੁਕਵੇਂ ਅਤੇ ਘਟੀਆ ਰਹਿਣ-ਸਹਿਣ ਦੇ ਸਥਾਨ  ਅਤੇ ਹੋਰ ਝਗੜੇ ਇਹਨਾਂ ਦਾ ਕਾਰਨ ਬਣਦੇ ਹਨ। ਇਸ ਲਈ ਸ਼ੁਰੂਆਤੀ ਦਖ਼ਲ ਤੇ ਅਜਿਹੀ ਸਥਿਤੀ  ਵਾਲੇ ਪਰਿਵਾਰਾਂ ਨਾਲ ਕੰਮ ਕਰਨਾ ਉਨ੍ਹਾਂ ਦੁਰਵਿਵਹਾਰ ਵਾਲਿਆਂ ਦੀ ਗਿਣਤੀ ਨੂੰ ਘਟਾਉਣ ਦੀ ਕੁੰਜੀ ਹੈ।  ਸਾਨੂੰ ਇਸ ਸਬੰਧ ਚ ਆਪਣੇ ਸਮਾਜ ਨੂੰ ਲਾਮਬੰਦ ਕਰਨ ਪਵੇਗਾ  ਕਿਉਂਕਿ ਇਹ ਜੀਵਨ ਦੇ  ਮੌਕੇ  ਵਾਰ ਵਾਰ  ਨਹੀਂ ਮਿਲਣਗੇ। ਬੱਚਿਆਂ ਦੇ ਨਾਲ ਸਾਨੂੰ ਸਹੀ ਕੰਮ ਕਰਨਾ ਪਵੇਗਾ, ਤਾਂ ਹੀ ਅਸੀ ਅਜਿਹੀਆਂ ਅਲਾਹਮਤਾ ਨੂੰ ਸਮਾਜ ਚ ਦੂਰ ਕਰ ਸਕਾਂਗੇ ਅਤੇ ਸਰਕਾਰ ਨੂੰ ਵੀ ਇਸ ਸਬੰਧ ਚ ਅਗਾਂਹ ਵਧੂ ਸੋਚ ਨਾਲ ਕਨੂੰਨ ਘੜਨੇ ਪੈਣਗੇ ਤਾਂ ਜੋ ਗਲਤ ਅਨਸਰ ਅਜਿਹਾ ਕੰਮ ਕਰਨ ਤੋਂ ਡਰਨ।