ਬੱਚੇ ਨੂੰ ਹਸਪਤਾਲ ਵਿੱਚ ਜਨਮ ਦੇਣ ਗਈ ਸ਼ਾਈਨਾ ਅਲੀ ਦੇ ਮਾਮਲੇ ਵਿੱਚ ਭਾਰੀ ਅਣਗਹਿਲੀ ਦਾ ਮਾਮਲਾ ਅਾਇਅਾ ਸਾਹਮਣੇ, ਘਟਨਾ ਮਿਡਲਮੌਰ ਹਸਪਤਾਲ ਦੀ…

0
136

ਅਾਕਲੈਂਡ (23 ਜੂਨ) : ਮੈਨੂਕਾੳੂ ਜਿਲਾ ਸਿਹਤ ਬੋਰਡ ਵਿੱਚ ਪੈਂਦੇ ਮਿਡਲਮੌਰ ਹਸਪਤਾਲ ਦੇ ਸਟਾਫ ਮੈਂਬਰਾਂ ਦੀ ਭਾਰੀ ਅਣਗਹਿਲੀ ਸਾਹਮਣੇ ਅਾਈ ਹੈ | 27 ਸਾਲਾ ਸ਼ਾਇਨਾ ਅਲੀ ਨਾਲ ਫਰਵਰੀ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸੀ | 
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਦੋਂ ੳੁਸਦੇ ਬੱਚੇ ਨੇ ਜਨਮ ਲਿਅਾ ਤਾਂ ਕੁਝ ਸਮੇਂ ਬਾਅਦ ਨਰਸ ਨੇ ਸ਼ਾਈਨਾਂ ਨੂੰ ਤੁਰ ਕੇ ਦੂਜੇ ਵਾਰਡ ਵਿੱਚ ਜਾਣ ਲਈ ਕਿਹਾ | ਪਰ ੳੁਸਦੀ ਲੱਤ ੳੁਸ ਵੇਲੇ ਵੀ ਸੁੰਨ ਸੀ | ਜਿਸਦੇ ਚੱਲਦਿਅਾਂ ੳੁਹ ਅਾਪਣੇ ਅਾਪ ਨੂੰ ਸੰਭਾਲ ਨਾ ਸਕੀ ਅਤੇ ੳੁਹ ਡਿੱਗ ਗਈ, ਜਿਸ ਨਾਲ ੳੁਸਦੀ ਇੱਕ ਲੱਤ ਟੁੱਟ ਗਈ | 
ਹਾਲਾਂਕਿ ਸ਼ਾਈਨਾਂ ਨੂੰ ੳੁਸੇ ਵੇਲੇ ਦੂਜੇ ਵਾਰਡ ਵਿੱਚ ਤਬਦੀਲ ਕਰਨ ਦਾ ਕਾਰਨ ਮੈਟਰਨਿਟੀ ਬੈੱਡਾਂ ਦੀ ਘਾਟ ਦੱਸਿਅਾ ਜਾ ਰਿਹਾ ਹੈ | ਪਰ ਮੈਨੂਕਾੳੂ ਜਿਲਾ ਸਿਹਤ ਕਮੇਟੀ ਵਲੋਂ ਛਾਣਬੀਣ ਵਿੱਚ ਸਾਹਮਣੇ ਅਾਇਅਾ ਸ਼ਾਈਨਾਂ ਨੂੰ ੳੁਸ ਵੇਲੇ ਲੋੜੀਂਦੀ ਅਤੇ ਸਹੀ ਢੰਗ ਨਾਲ ਸੇਵਾ ਪ੍ਰਦਾਨ ਨਹੀਂ ਕੀਤੀ ਗਈ | ਜਿਸਦੇ ਚੱਲਦਿਅਾਂ ਇਹ ਅਣਹੋਣੀ ਘਟਨਾ ਵਾਪਰੀ | 
ਇਥੇ ਇਹ ਵੀ ਦੱਸਣਯੋਗ ਹੈ ਕਿ ਨਰਸ ਵਲੋਂ ਇਸ ਗੱਲ ਦਾ ਖੰਡਨ ਵੀ ਕੀਤਾ ਗਿਅਾ ਹੈ ਕਿ ਸ਼ਾਈਨਾਂ ਵਲੋਂ ਵਹੀਲ ਚੇਅਰ ਦੀ ਮੰਗ ਨਹੀਂ ਕੀਤੀ ਗਈ ਸੀ |