ਬੱਸ ਖਰਾਬ ਹੋਣ ਦੇ ਚੱਲਦਿਆਂ ਹਾਰਬਰ ਬ੍ਰਿਜ ‘ਤੇ ਲੱਗੇ ਟ੍ਰੈਫਿਕ ਦੇ ਲੰਬੇ ਜਾਮ…

0
123

ਆਕਲੈਂਡ (15 ਮਾਰਚ) : ਹਾਰਬਰ ਬ੍ਰਿੱਜ 'ਤੇ ਬੀਤੀ ਸ਼ਾਮ ਬੱਸ ਖਰਾਬ ਹੋਣ ਕਾਰਨ ਟ੍ਰੈਫਿਕ ਦੇ ਭਾਰੇ ਜਾਮ ਲੱਗਣ ਦੀ ਖਬਰ ਸਾਹਮਣੇ ਆਈ ਹੈ | 
ਜਾਣਕਾਰੀ ਅਨੁਸਾਰ ਘਟਨਾ 4 ਵਜੇ ਦੇ ਕਰੀਬ ਵਾਪਰੀ ਸੀ, ਹਾਲਾਂਕਿ ਸ਼ਾਮ 5:35 ਵਜੇ ਤੱਕ ਪੁਲਿਸ ਵਲੋਂ ਸਭ ਪਰੀਸਥਿਤੀਆਂ ਨੂੰ ਸਧਾਰਨ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਵੀ ਕਈ ਘੰਟੇ ਤੱਕ ਟ੍ਰੈਫਿਕ ਦੇ ਲੰਬੇ ਜਾਮ ਦੇਖਣ ਨੂੰ ਮਿਲੇ | ਕਈ ਰਾਹਗੀਰਾਂ ਅਨੁਸਾਰ ਤਾਂ ਐਸਮੋਂਡੇ ਰੋਡ ਅਤੇ ਓਨੇਵਾ ਰੋਡ ਤੇ ਵੀ ਟ੍ਰੈਫਿਕ ਦੇ ਭਾਰੀ ਜਾਮ ਦੇਖਣ ਨੂੰ ਮਿਲੇ |